5 ਮਹੀਨੇ ਪਹਿਲਾਂ ਦੇ ਸਸਤੇ ਰੇਟ ‘ਚ ਮਿਲ ਰਿਹਾ ਗੋਲਡ-ਸਿਲਵਰ, ਜਾਣੋ ਅੱਜ ਦੇ ਤਾਜ਼ਾ ਭਾਅ

    0
    137

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਸੋਨਾ ਅਤੇ ਚਾਂਦੀ ਫਿਲਹਾਲ ਸਸਤੇ ਭਾਅ ਵਿਕ ਰਹੇ ਹਨ। ਬੁੱਧਵਾਰ ਨੂੰ MCX ‘ਤੇ ਅਕਤੂਬਰ ਡਲਿਵਰੀ ਦਾ ਸੋਨਾ 45962.00 ਰੁਪਏ ਪ੍ਰਤੀ 10 ਗ੍ਰਾਮ ਦੇ ਪਿਛਲੇ ਬੰਦ ਦੇ ਮੁਕਾਬਲੇ ਮਾਮੂਲੀ ਬੜ੍ਹਤ ਦੇ ਨਾਲ 46,000 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਸੀ। ਜਦਕਿ ਦਸੰਬਰ ਡਲਿਵਰੀ ਦਾ ਸੋਨਾ 54 ਰੁਪਏ ਉੱਪਰ 46,172 ਰੁਪਏ ਪ੍ਰਤੀ 10 ਗ੍ਰਾਮ ਬੋਲਿਆ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੋਨੇ ਦਾ ਭਾਅ 135 ਰੁਪਏ ਦੀ ਤੇਜ਼ੀ ਨਾਲ 46,021 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਸੀ। MCX ‘ਚ ਅਕਤੂਬਰ ਮਹੀਨੇ ਦੀ ਡਲਿਵਰੀ ਲਈ ਸੋਨੇ ਦੀ ਕੀਮਤ 135 ਰੁਪਏ ਯਾਨੀ 0.29 ਫ਼ੀਸਦ ਦੀ ਤੇਜ਼ੀ ਨਾਲ 46,021 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਇਸ ਵਿਚ 13,724 ਲੌਟ ਲਈ ਕਾਰੋਬਾਰ ਹੋਇਆ। ਜਾਣਕਾਰਾਂ ਮੁਤਾਬਕ ਸੋਨੇ ਦੀ ਕੀਮਤ ਹਾਲ ਦੇ ਨਿਮਨ ਪੱਧਰ ਤੋਂ ਉੱਠੀ ਤਾਂ ਹੈ ਪਰ ਹਾਲੇ ਵੀ ਇਹ 5 ਮਹੀਨੇ ਦੇ ਹੇਠਲੇ ਪੱਧਰ ‘ਤੇ ਹੈ।

    ਦੂਸਰੇ ਪਾਸੇ MCX ‘ਤੇ ਸਤੰਬਰ ਡਲਿਵਰੀ ਦੀ ਚਾਂਦੀ 58 ਰੁਪਏ ਘਟ ਕੇ 62,578 ਰੁਪਏ ਪ੍ਰਤੀ ਕਿੱਲੋ ਚੱਲ ਰਹੀ ਸੀ। ਉੱਥੇ ਹੀ ਦਸੰਬਰ ਡਲਿਵਰੀ ਦੀ ਚਾਂਦੀ ਹੋਰ ਸਸਤੀ ਹੈ। ਉਸ ਦਾ ਰੇਟ 83 ਰੁਪਏ ਘੱਟ ਹੋ ਕੇ 63,355 ਰੁਪਏ ਪ੍ਰਤੀ ਕਿੱਲੋ ਹੈ। ਮੰਗਲਵਾਰ ਨੂੰ ਇੱਥੇ ਚਾਂਦੀ ਦੀ ਕੀਮਤ 266 ਰੁਪਏ ਦੀ ਤੇਜ਼ੀ ਨਾਲ 62,903 ਰੁਪਏ ਪ੍ਰਤੀ ਕਿੱਲੋ ਹੋ ਗਈ ਸੀ। ਮਲਟੀ ਕਮੋਡਿਟੀ ਐਕਸਚੇਂਜ ‘ਚ ਚਾਂਦੀ ਦੇ ਸਤੰਬਰ ਡਲਿਵਰੀ ਵਾਲੇ ਵਾਅਦਾ ਕਰਾਰ ਦਾ ਭਾਵ 266 ਰੁਪਏ ਯਾਨੀ 0.42 ਫ਼ੀਸਦ ਦੀ ਤੇਜ਼ੀ ਨਾਲ 62,903 ਰੁਪਏ ਪ੍ਰਤੀ ਕਿੱਲੋ ਹੋ ਗਿਆ। ਇਸ ਵਾਅਦਾ ਕਰਾਰ ‘ਚ 11,646 ਲੌਟ ਲਈ ਸੌਦੇ ਕੀਤੇ ਗਏ।ਉੱਥੇ ਹੀ ਦਿੱਲੀ ਸਰਾਫਾ ਬਾਜ਼ਾਰ ‘ਚ ਮੰਗਲਵਾਰ ਨੂੰ ਸੋਨਾ 176 ਰੁਪਏ ਦੀ ਗਿਰਾਵਟ ਨਾਲ 45,110 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ। ਐੱਚਡੀਐੱਫਸੀ ਸਕਿਓਰਟੀਜ਼ ਨੇ ਦੱਸਿਆ ਕਿ ਸੋਨੇ ਦਾ ਪਿਛਲਾ ਬੰਦ ਭਾਅ 45,286 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਦੀ ਕੀਮਤ ਵੀ 898 ਰੁਪਏ ਦੀ ਗਿਰਾਵਟ ਨਾਲ 61,715 ਰੁਪਏ ਪ੍ਰਤੀ ਕਿੱਲੋਗ੍ਰਾਮ ਰਹਿ ਗਈ। ਇਸ ਦਾ ਪਿਛਲਾ ਬੰਦ ਭਾਅ 62,663 ਰੁਪਏ ਪ੍ਰਤੀ ਕਿੱਲੋ ‘ਤੇ ਰਿਹਾ ਸੀ।

    ਕੌਮਾਂਤਰੀ ਬਾਜ਼ਾਰ ‘ਚ ਸੋਨਾ ਲਾਭ ਦੇ ਨਾਲ 1,735 ਡਾਲਰ ਪ੍ਰਤੀ ਔਂਸ ਹੋ ਗਿਆ ਜਦਕਿ ਚਾਂਦੀ 23.56 ਡਾਲਰ ਪ੍ਰਤੀ ਔਂਸ ‘ਤੇ ਜਿਉਂ ਦੀ ਤਿਉਂ ਰਹੀ। ਐੱਚਡੀਐੱਫਸੀ ਸਕਿਓਰਟੀਜ਼ ਦੇ ਸੀਨੀਅਰ ਮਾਹਿਰ (ਜਿੰਸ) ਤਪਨ ਪਟੇਲ ਨੇ ਕਿਹਾ ਕਿ ਡਾਲਰ ਦੇ ਮਜ਼ਬੂਤ ਹੋਣ ਨਾਲ ਸੋਨੇ ਦੀ ਕੀਮਤ ਹਾਲ ਦੇ ਹੇਠਲੇ ਪੱਧਰ ਤੋਂ ਉੱਠੀ ਤਾਂ ਹੈ ਪਰ ਹਾਲੇ ਵੀ ਇਹ 5 ਮਹੀਨੇ ਮਹੀਨੇ ਦੇ ਹੇਠਲੇ ਪੱਧਰ ਦੇ ਆਸਪਾਸ ਚੱਲ ਰਹੀ ਹੈ।

    LEAVE A REPLY

    Please enter your comment!
    Please enter your name here