ਇਟਲੀ ‘ਚ ਕੰਮ ਦੌਰਾਨ ਛੱਤ ਤੋਂ ਡਿੱਗਣ ਕਾਰਨ 36 ਸਾਲਾਂ ਪੰਜਾਬੀ ਨੌਜਵਾਨ ਦੀ ਮੌਤ

    0
    121

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਮਿਲਾਨ (ਇਟਲੀ) : ਭਾਰਤ ਤੋਂ ਚੰਗੀ ਰੋਜ਼ੀ ਰੋਟੀ ਲਈ ਬਹੁਤ ਸਾਰੇ ਭਾਰਤੀ ਵਿਦੇਸ਼ਾਂ ‘ਚ ਰੁਜ਼ਗਾਰ ਕਰਦੇ ਹਨ, ਪਰ ਘਰ ਤੋਂ ਦੂਰ ਰਹਿੰਦੇ ਇਨ੍ਹਾਂ ਭਾਰਤੀਆਂ ਦੀ ਕੰਮ ‘ਤੇ ਜਾਂ ਹੋਰ ਕਿਸੇ ਹਾਦਸਿਆਂ ਦੌਰਾਨ ਮੌਤ ਵੀ ਹੋ ਜਾਂਦੀ ਹੈ। ਇਟਲੀ ‘ਚ ਵੀ ਆਏ ਦਿਨ ਭਾਰਤੀਆਂ ਸਬੰਧੀ ਕੋਈ ਨਾ ਕੋਈ ਦੁਖਦਾਈ ਖ਼ਬਰ ਸੁਣਨ ਨੂੰ ਮਿਲਦੀ ਰਹਿੰਦੀ ਹੈ। ਬੀਤੇ ਦਿਨ ਬੈਰਗਾਮੋ ਦੇ ਕਸਬਾ ਸਾਨ ਪਾਓਲੋ ਦੀ ਆਰਗਨੋ ‘ਚ ਕੰਮ ਦੌਰਾਨ ਇਕ ਭਾਰਤੀ ਨੌਜਵਾਨ ਦੀ ਮੌਤ ਹੋ ਗਈ।ਮ੍ਰਿਤਕ ਦੇ ਚਾਚਾ ਸੁਰਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਮ੍ਰਿਤਕ ਬਲਜੀਤ ਸਿੰਘ ਸੋਢੀ ਜਿਸ ਦੀ ਉਮਰ ਤਕਰੀਬਨ 36 ਕੁ ਸਾਲ ਦੀ ਹੈ ਕਿ ਜ਼ਿਲ੍ਹਾ ਬੈਰਗਾਮੋ ਦੇ ਕਸਬਾ ਪਰੇਸੈਸੋ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਬੀਤੇ ਦਿਨ ਸਵੇਰੇ ਕੰਮ ‘ਤੇ ਛੱਤ ਠੀਕ ਕਰਨ ਸਮੇਂ ਬਲਜੀਤ ਅਚਾਨਕ 8 ਮੀਟਰ ਤਕ ਥੱਲੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਪੂਨੀਆਂ ਦਾ ਰਹਿਣ ਵਾਲਾ ਹੈ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਤੇ 2 ਬੱਚਿਆਂ ਨੂੰ ਛੱਡ ਗਿਆ ਹੈ।

    LEAVE A REPLY

    Please enter your comment!
    Please enter your name here