ਜ਼ਿਲ੍ਹੇ ਵਿੱਚ 3 ਕੋਰੋਨਾ ਪਾਜ਼ਿਟਿਵ ਮਰੀਜ਼ ਆਉਣ ਨਾਲ ਕੁੱਲ ਪਾਜ਼ਿਟਿਵ ਕੇਸ ਹੋਏ 182

    0
    120

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 375 ਨਵੇਂ ਸੈਂਪਲ ਲੈਣ ਤੋਂ 138 ਸੈਂਪਲਾਂ ਦੀ ਲੈਬ ਤੋਂ ਪ੍ਰਾਪਤ ਰਿਪੋਰਟ ਹੋਣ ਤੇ 3 ਪਾਜ਼ਿਟਿਵ ਕੇਸ ਆਉਣ ਤੇ ਪਾਜ਼ਿਟਿਵ ਕੇਸਾਂ ਦੀ ਗਿਣਤੀ 182 ਹੋ ਗਈ ਹੈ । ਜ਼ਿਲ੍ਹੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 13078 ਹੋ ਗਈ ਹੈ , ਤੇ 12097 ਨੈਗੇਟਿਵ ਅਤੇ 783 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 28 ਸੈਂਪਲ ਇਨਵੈਲਡ ਹਨ, ਤੇ ਮੌਤ ਦੀ ਕੁੱਲ ਗਿਣਤੀ 6 ਹੈ, 12 ਕੇਸ ਐਕਟਿਵ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵਲੋਂ ਅੱਜ ਮੀਡੀਆ ਨਾਲ ਸਾਂਝੀ ਕੀਤੀ।

    ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹੇ ਨਾਲ ਸੰਬੰਧਿਤ 1 ਕੇਸ ਲੁਧਿਆਣੇ ਤੋਂ ਟਾਂਡਾ ਬਲਾਕ ਦਾ ਉਮਰ 56 ਦੇ ਸੰਬੰਧਿਤ ਵਿਅਕਤੀ ਦਾ ਦੂਜਾ ਕੇਸ ਕਪੂਰਥਲਾਂ ਤੋ ਪੀ. ਐੱਚ. ਸੀ. ਪਾਲਦੀ ਤੋ 23 ਸਾਲਾਂ ਵਿਅਕਤੀ ਜੋ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ , ਇਕ ਲੋਕਲ ਹੁਸ਼ਿਆਰਪੁਰ ਵਾਰਡ 14 ਨਾਲ ਸੰਬੰਧਿਤ 26 ਸਾਲਾਂ ਵਿਅਕਤੀ ਹੈ। ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲ ਸਮੇਂ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

    LEAVE A REPLY

    Please enter your comment!
    Please enter your name here