ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਹੈ ਲਾਹੇਵੰਦ : ਮੁੱਖ ਖੇਤੀਬਾੜੀ ਅਫ਼ਸਰ

    0
    147

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਨੂੰ ਰੋਕਣ ਲਈ ਅਤੇ ਕੱਦੂ ਕੀਤੇ ਝੋਨੇ ਵਿੱਚ ਲੇਬਰ ਦੀ ਲੁਆਈ ਲਈ ਪੇਸ਼ ਆਉਂਦੀ ਮੁਸ਼ਕਿਲ, ਖ਼ਰਚੇ ਘਟਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹੁਸ਼ਿਆਰਪੁਰ ਵਲੋਂ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।

    ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਦੀ ਅਗਵਾਈ ਹੇਠ ਪਿੰਡ ਸਿੰਗੜੀਵਾਲਾ ਵਿਖੇ ਕਿਸਾਨਾਂ ਵਲੋਂ ਸਿੱਧੀ ਬਿਜਾਈ ਕੀਤੇ ਝੋਨੇ ਦੇ ਪਲਾਟਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਿਸਾਨ ਇਸ ਸਮੇਂ ਨਦੀਨਾਂ ਦੀ ਰੋਕਥਾਮ ਲਈ ਨਦੀਨ ਨਾਸ਼ਕ ਦੀ ਸਹੀ ਚੋਣ ਅਤੇ ਲਘੂ ਤੱਤਾਂ ਦੀ ਲੋੜ ਅਨੁਸਾਰ ਸਪਰੇਅ ਕਰਨ। ਉਨ੍ਹਾਂ ਨੇ 25 ਦਿਨਾਂ ਦੇ ਝੋਨੇ ‘ਤੇ ਨੋਮਨੀ ਗੋਲਡ ਸਪਰੇਅ 100 ਮਿਲੀਲੀਟਰ ਦੇ ਹਿਸਾਬ ਨਾਲ ਨਦੀਨਾਂ ਦੀ ਰੋਕਥਾਮ ਲਈ ਵਰਤੋਂ ਕਰਨ ਅਤੇ ਲਘੂ ਤੱਤ ਖ਼ਾਸ ਕਰਕੇ ਲੋਹੇ ਦੀ ਕਮੀ ਇਕ ਕਿਲੋ ਫੋਰਸ ਸਲਫੇਟ 100 ਲੀਟਰ ਪਾਣੀ ਵਿੱਚ ਘੋਲ ਕੇ ਵਰਤਣ ਦੀ ਸਲਾਹ ਦਿੱਤੀ।

    ਇਸ ਮੌਕੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਰਾਜ ਕੁਮਾਰ , ਖੇਤੀਬਾੜੀ ਵਿਕਾਸ ਅਫ਼ਸਰ ਡਾ. ਕਿਰਨਜੀਤ ਸਿੰਘ, ਖੇਤੀਬਾੜੀ ਇੰਜੀਨੀਅਰ ਵਰੁਣ ਚੌਧਰੀ, ਲਵਲੀ, ਮਨਦੀਪ ਸਿੰਘ, ਕਿਸਾਨ ਗੁਰਨਾਮ ਸਿੰਘ ਅਤੇ ਚਰਨ ਵਰਿੰਦਰ ਸਿੰਘ ਵੀ ਮੌਜੂਦ ਸਨ।

    LEAVE A REPLY

    Please enter your comment!
    Please enter your name here