ਸਰਹੱਦੀ ਤਣਾਅ ਦੇ ਬਾਵਜੂਦ ਭਾਰਤੀ ਫੌਜ ਨੇ 3 ਚੀਨੀ ਨਾਗਰਿਕਾਂ ਦੀ ਬਚਾਈ ਜਾਨ :

    0
    154

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਚੀਨ ਨਾਲ ਚੱਲ ਰਹੇ ਤਣਾਅ ਦੇ ਬਾਵਜੂਦ ਭਾਰਤੀ ਫੌਜ ਨੇ ਕਾਰ ਸਵਾਰ ਤਿੰਨ ਚੀਨੀ ਨਾਗਰਿਕਾਂ ਦੀ ਮੱਦਦ ਕੀਤੀ ਹੈ, ਜੋ ਰਸਤਾ ਭਟਕ ਕੇ ਉੱਤਰੀ ਸਿੱਕਮ ਵਿੱਚ ਪੁੱਜ ਗਏ।

    ਇਹ ਖੇਤਰ ਸਮਤਲ ਪਠਾਰ ਹੈ, ਜਿਸ ਦੀ ਉਚਾਈ 17,500 ਫੁੱਟ ਹੈ। ਇਨ੍ਹਾਂ ਤਿੰਨ ਜਣਿਆਂ ਵਿੱਚ ਇਕ ਔਰਤ ਵੀ ਸ਼ਾਮਲ ਹੈ। ਜਾਂਚ ਤੋਂ ਪਤਾ ਲੱਗਿਆ ਕਿ ਇਨ੍ਹਾਂ ਨੇ ਗਲਤ ਮੋੜ ਲੈ ਲਿਆ ਤੇ ਇਹ ਭਾਰਤ ਪੁੱਜ ਗਏ। ਤਿੰਨ ਸਤੰਬਰ ਦੀ ਇਸ ਘਟਨਾ ਦੌਰਾਨ ਭਾਰਤੀ ਫੌਜ ਨੇ ਇਨ੍ਹਾਂ ਚੀਨੀਆਂ ਨੂੰ ਤੁਰਤ ਆਕਸੀਜਨ, ਭੋਜਨ, ਅਤੇ ਗਰਮ ਕੱਪੜੇ ਸਣੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ। ਚੀਨੀ ਨਾਗਰਿਕਾਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਣ ਲਈ ਸਹੀ ਰਾਹ ’ਤੇ ਪਾਇਆ।

    ਉਹ ਘਟਨਾ ਉਸ ਸਮੇਂ ਵਾਪਰੀ ਜਦੋਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਚੀਨ-ਭਾਰਤ ਸਰਹੱਦ’ ਤੇ ਅੱਪਰ ਸੁਬੰਸਰੀ ਜ਼ਿਲ੍ਹੇ ਦੇ ਜੰਗਲ ਵਿਚੋਂ 5 ਭਾਰਤੀਆਂ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਦੀ ਖਬਰ ਆ ਰਹੀ ਹੈ। ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਅਗਵਾ ਕੀਤੇ ਗਏ ਲੋਕਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਨਾਚੋ ਖੇਤਰ ਦੀ ਹੈ। ਲਾਪਤਾ ਲੋਕਾਂ ਦੇ ਨਾਲ ਗਏ ਦੋ ਲੋਕ ਕਿਸੇ ਤਰ੍ਹਾਂ ਬਚ ਨਿਕਲਣ ਵਿੱਚ ਕਾਮਯਾਬ ਹੋਏ ਅਤੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

    LEAVE A REPLY

    Please enter your comment!
    Please enter your name here