ਖੰਨਾ ‘ਚ ਭਿਆਨਕ ਹਾਦਸਾ, ਪਲਟੀਆਂ ਖਾਂਦੀ ਸਵਿਫ਼ਟ ਜਾ ਚੜ੍ਹੀ ਇੱਕ ਹੋਰ ਕਾਰ ‘ਤੇ !

    0
    148

     

    ਖੰਨਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਖੰਨਾ : ਖੰਨਾ ਸ਼ਹਿਰ ਤੋਂ ਇੱਕ ਦਿਲ ਕੰਬਾਅ ਦੇਣ ਵਾਲੇ ਸੜਕ ਹਾਦਸੇ ਖ਼ਬਰ ਆਈ ਹੈ, ਜਿਸ ‘ਚ ਜੀ.ਟੀ. ਰੋਡ ‘ਤੇ ਜਾ ਰਹੀ ਇੱਕ ਕਾਰ ਪਲਟੀਆਂ ਖਾਂਦੀ ਹੋਈ, ਸੜਕ ਦੇ ਦੂਜੇ ਪਾਸੇ ਜਾ ਪਹੁੰਚੀ। ਦਰਅਸਲ ਖੰਨਾ ਫ਼ਲਾਇਓਵਰ ‘ਤੇ ਜਾ ਰਹੀ ਇੱਕ ਸਵਿਫ਼ਟ ਕਾਰ ਅਚਾਨਕ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਹੋਈ, ਸੜਕ ਕੇ ਦੂਜੇ ਪਾਸੇ ਜਾਂਦੀ ਇੱਕ ਹੋਰ ਕਾਰ ਦੇ ਉੱਪਰ ਜਾ ਡਿੱਗੀ, ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਇਸ ਭਿਆਨਕ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

    ਦੱਸਿਆ ਜਾ ਰਿਹਾ ਹੈ ਕਿ ਅਸਲ ‘ਚ ਅਚਾਨਕ ਸਵਿਫ਼ਟ ਕਾਰ ਦਾ ਟਾਇਰ ਫ਼ਟ ਗਿਆ ਜਿਸ ਕਾਰਨ ਉਸ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ। ਖੰਨਾ ਸ਼ਹਿਰ ‘ਚ ਜੀ.ਟੀ.ਰੋਡ ‘ਤੇ ਅਕਸਰ ਭੀੜ ਰਹਿੰਦੀ ਹੈ ਅਤੇ ਜੇਕਰ ਹਾਦਸਾਗ੍ਰਸਤ ਕਾਰ ਫ਼ਲਾਇਓਵਰ ਤੋਂ ਹੇਠਾਂ ਜਾ ਡਿੱਗਦੀ, ਤਾਂ ਵੱਡਾ ਜਾਨੀ ਨੁਕਸਾਨ ਵਾਪਰ ਸਕਦਾ ਸੀ ਸਾਹਮਣੇ ਆਈ ਇਸ ਹਾਦਸੇ ਦੀ ਸੀ.ਸੀ.ਟੀ.ਵੀ. ਵੀਡੀਓ ਵਿੱਚ ਸਾਫ਼ ਨਜ਼ਰ ਆਉਂਦਾ ਹੈ, ਕਿ ਫ਼ਲਾਇਓਵਰ ਤੋਂ ਗੁਜ਼ਰ ਰਹੀ ਤੇਜ਼ ਰਫਤਾਰ ਕਾਰ ਕਿਵੇਂ ਪਹਿਲਾਂ ਤਾਂ ਬੇਕਾਬੂ ਹੁੰਦੀ ਹੈ, ਅਤੇ ਬਾਅਦ ਵਿੱਚ ਹਵਾ ‘ਚ ਪਲਟੀਆਂ ਖਾਂਦੀ ਹੋਈ ਦੂਜੇ ਪਾਸੇ ਲੰਘ ਰਹੀ ਇੱਕ ਹੋਰ ਕਾਰ ਦੇ ਉਪਰ ਜਾ ਡਿੱਗਦੀ ਹੈ। ਹਾਦਸੇ ਵਿੱਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪਰ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇਅ ‘ਤੇ ਲੰਬਾ ਜਾਮ ਲੱਗ ਗਿਆ।

    ਪੰਜਾਬ ਦਾ ਮੌਸਮ ਹੁਣ ਬਦਲਾਅ ਵੱਲ੍ਹ ਕਦਮ ਵਧਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਜਿੱਥੇ ਵਾਹਨਾਂ ਦੀ ਸਹੀ ਸਮੇਂ ‘ਤੇ ਲੋੜੀਂਦੀ ਮੁਰੰਮਤ ਅਤੇ ਸਾਂਭ-ਸੰਭਾਲ਼ ਕਰਵਾਉਣ ਦੀ ਲੋੜ ਹੈ, ਉੱਥੇ ਹੀ ਸਭ ਨੂੰ ਸੜਕ ‘ਤੇ ਵਾਹਨ ਚਲਾਉਂਦੇ ਹੋਏ, ਸੰਜੀਦਗੀ, ਸਮਝਦਾਰੀ ਤੇ ਸਹਿਜ ਅਪਨਾਉਣ ਦੀ ਲੋੜ ਹੈ। ਆਪਣਾ ਅਤੇ ਦੂਜਿਆਂ ਦਾ ਬਚਾਅ ਇਸੇ ਨਾਲ ਹੀ ਸੰਭਵ ਹੈ।

    LEAVE A REPLY

    Please enter your comment!
    Please enter your name here