ਸਰਕਾਰੀ ਹਸਪਤਾਲ ਦੇ ਦੋ ਫਾਰਮਾਸਿਸਟ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

    0
    144

    ਤਰਨ ਤਾਰਨ, ਜਨਗਾਥਾ ਟਾਇਮਜ਼: (ਰਵਿੰਦਰ)

    ਵਿਜੀਲੈਂਸ ਬਿਊਰੋ ਦੀ ਟੀਮ ਨੇ ਤਰਨਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਦੇ ਸਰਕਾਰੀ ਹਸਪਤਾਲ ਵਿੱਚ ਤੈਨਾਤ ਦੋ ਫਾਰਮਾਸਿਸਟ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ ਕੀਤਾ ਹੈ। ਦੋਨਾ ਦੀ ਪਹਿਚਾਣ ਸੁਰੇਸ਼ ਕੁਮਾਰ ਤੇ ਸੁਖਪਾਲ ਸਿੰਘ ਦੇੇ ਰੂਪ ਵਿੱਚ ਹੋੋੋਈ ਹੈੈ। ਦੱਸਿਆ ਜਾ ਰਿਹਾ ਕਿ ਦੋਨਾਂਂ ਨੇ ਮੈਡੀਕਲ ਰਿਪੋਰਟ ਦੇਣ ਬਦਲੇ ਸ਼ਾਮ ਸਿੰਘ ਨਾਮਕ ਵਿਅਕਤੀ ਕੋਲੋ ਪੈਸਿਆਂ ਮੰਗੇ ਸੀ ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਜਾਣਕਾਰੀ ਵਿਜੀਲੈਂਸ ਵਿਭਾਗ ਦੀ ਟੀਮ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਟੀਮ ਨੇ ਮੌਕੇ ਤੇੇੇੇ ਪਹੁੰਚ ਕੇ ਟ੍ਰੈਪ ਲਗਾ ਕੇ ਦੋਨਾਂ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਦੋਵਾਂ ਵਿਅਕਤੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈੈ ਤੇ ਦੋਨਾਂ ਫਾਰਮਾਸਿਸਟ ਨੂੰ ਹਿਰਾਸਤ ਵਿਚ ਲਿਆ ਹੈ।ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਕਰਮਚਾਰੀਆਂ ਨੇ ਸ਼ਾਮ ਸਿੰਘ ਨਾਮਕ ਇੱਕ ਵਿਅਕਤੀ ਕੋਲੋਂ ਮੈਡੀਕਲ ਰਿਪੋਰਟ ਦੇਣ ਬਦਲੇ ਉਕਤ ਰਾਸ਼ੀ ਮੰਗੀ ਸੀ ਵਿਜੀਲੈਂਸ ਅਧਿਕਾਰੀਆਂ ਅਨੁਸਾਰ ਦੋਵਾਂ ਵਿਅਕਤੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਟੀਮ ਨੇ ਖੇਮਕਰਨ ਸਰਕਾਰੀ ਹਸਪਤਾਲ ਵਿਚ ਕੀਤੀ ਰੇਡ 40 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਫਾਰਮਾਸਿਸਟ ਸੁਰੇਸ਼ ਕੁਮਾਰ ਅਤੇ ਸੁਖਪਾਲ ਸਿੰਘ ਨੂੰ ਲਿਆ ਹਿਰਾਸਤ ਵਿਚ ਲਿਆ ਹੈ।

    LEAVE A REPLY

    Please enter your comment!
    Please enter your name here