ਰਾਕੇਸ਼ ਟਿਕੈਤ ਦੇ ਨਾਮ ਫਰਜ਼ੀ ਫੇਸਬੁੱਕ ਆਈਡੀ ਬਣਾ ਕੇ ਪੋਸਟ ਕੀਤੀਆਂ ਅਸ਼ਲੀਲ ਤਸਵੀਰਾਂ

    0
    127

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੇ ਨਾਮ ‘ਤੇ ਫਰਜ਼ੀ ਫੇਸਬੁੱਕ ਆਈਡੀ ਬਣਾ ਕੇ ਅਸ਼ਲੀਲ ਤਸਵੀਰਾਂ ਪੋਸਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਵੀਰਵਾਰ ਸਵੇਰੇ ਕਿਸਾਨ ਯੂਨੀਅਨ ਵੱਲੋਂ ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ।

    ਕੌਸਾਂਬੀ ਥਾਣੇ ਵਿਚ ਦਿੱਤੀ ਸ਼ਿਕਾਇਤ ਦੇ ਅਨੁਸਾਰ ਦੇਰ ਰਾਤ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰੈਸ ਇੰਚਾਰਜ ਸ਼ਮਸ਼ੇਰ ਰਾਣਾ ਨੂੰ ਕਿਸੇ ਨੇ ਫੋਨ ਕਰਕੇ ਫਰਜ਼ੀ ਆਈਡੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਯੂਨੀਅਨ ਨੇ ਫੇਸਬੁੱਕ ‘ਤੇ ਜਾ ਕੇ ਦੇਖਿਆ ਕਿ ਰਾਕੇਸ਼ ਟਿਕੈਤ ਦੀ ਫਰਜ਼ੀ ਆਈ ਬਣੀ ਹੋਈ ਹੈ। ਇਸ ਵਿਚ ਰਾਕੇਸ਼ ਟਿਕੈਤ ਦੀ ਫੋਟੋ ਲੱਗੀ ਹੋਈ ਹੈ। ਆਈਡੀ ਵਿਚ ਲੁਧਿਆਣਾ, ਪੰਜਾਬ, ਇੰਡੀਆ ਲਿਖਿਆ ਹੋਇਆ ਹੈ।

    ਇਸ ਆਈਡੀ ਉੱਤੇ ਅਸ਼ਲੀਲ ਤਸਵੀਰਾਂ ਪਾਈਆਂ ਗਈਆਂ। ਭਾਰਤੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਇਹ ਰਾਕੇਸ਼ ਟਿਕੈਤ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਹੈ। ਯੂਨੀਅਨ ਨੇ ਪੁਲਿਸ ਨੂੰ ਇਸ ਆਈਡੀ ਨੂੰ ਤੁਰੰਤ ਬੰਦ ਕਰਵਾਉਣ ਲਈ ਕਿਹਾ ਹੈ। ਗਾਜ਼ੀਆਬਾਦ ਪੁਲਿਸ ਦੇ ਅਨੁਸਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

    LEAVE A REPLY

    Please enter your comment!
    Please enter your name here