ਬਲਾਤਕਾਰ ਦੇ ਕੇਸ ‘ਚ ਹਾਈਕੋਰਟ ਦਾ ਅਨੋਖਾ ਫ਼ੈਸਲਾ, ਮੁਲਜ਼ਮ ਨੂੰ ਕਰ ਦਿੱਤਾ ਬਰੀ !

    0
    150

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਫੌਜ ਵਿੱਚ ਲੈਫਟੀਨੈਂਟ ਕਰਨਲ ਦੀ ਡਾਕਟਰ ਪਤਨੀ ਨਾਲ ਉਸ ਦੇ ਡਰਾਈਵਰ ਵੱਲੋਂ ਜ਼ਬਰ ਜਨਾਹ ਦੇ ਕੇਸ ਵਿੱਚ ਮੁਲਜ਼ਮ ਦੇ ਹੱਕ ਵਿੱਚ ਫੈਸਲਾ ਸੁਣਾਇਆ। ਜਸਟਿਸ ਰਾਜਨ ਗੁਪਤਾ ਦੀ ਬੈਂਚ ਨੇ ਪਠਾਨਕੋਟ ਅਦਾਲਤ ਦੇ ਮੁਲਜ਼ਮ ਮਨੋਜ ਸਿੰਘ ਨੂੰ ਕੇਸ ਵਿੱਚੋਂ ਮੁਕਤ ਕਰਨ ਦੇ ਫ਼ੈਸਲੇ ਨੂੰ ਕਾਇਮ ਰੱਖਿਆ ਹੈ।

    ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਉਹ ਗਰਭਵਤੀ ਸੀ ਤੇ ਡਾਕਟਰ ਕੋਲ ਚੈੱਕਅਪ ਲਈ ਗਈ ਸੀ। ਪੀੜਤਾ ਨੂੰ ਡਾਕਟਰ ਕੋਲ ਉਸ ਦੇ ਪਤੀ ਦਾ ਸਰਕਾਰੀ ਡਰਾਈਵਰ ਮਨੋਜ ਹੀ ਲੈ ਕੇ ਗਿਆ ਸੀ। ਘਰ ਪਰਤਦਿਆਂ ਮਨੋਜ ਨੇ ਉਸ ਨਾਲ ਬਲਾਤਕਾਰ ਕੀਤਾ। ਉਹ ਇਸ ਘਟਨਾ ਤੋਂ ਸਦਮੇ ‘ਚ ਸੀ ਤੇ ਉਸ ਨੇ ਪਤੀ ਨੂੰ ਵੀ ਕੁੱਝ ਨਹੀਂ ਦੱਸਿਆ। ਜੁਲਾਈ ‘ਚ ਪੀੜਤਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਬਲਾਤਕਾਰ ਦੀ ਘਟਨਾ 26 ਜਨਵਰੀ, 2015 ਨੂੰ ਦੱਸੀ।

    ਪਠਾਨਕੋਟ ਅਦਾਲਤ ਨੇ ਪਹਿਲਾਂ ਹੀ ਮੁਲਜ਼ਮ ਨੂੰ ਬਰੀ ਕਰ ਦਿੱਤਾ ਸੀ :

    6 ਮਾਰਚ, 2015 ਨੂੰ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਸੀ। ਪਠਾਨਕੋਟ ਅਦਾਲਤ ਨੇ ਦੋਸ਼ੀ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ। ਹਾਈਕੋਰਟ ਵਿੱਚ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਗਈ ਸੀ। ਇਸ ਸਮੇਂ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਲਾਤਕਾਰ ਦੀ ਘਟਨਾ ਤੋਂ ਬਾਅਦ ਵੀ ਡਰਾਈਵਰ ਸ਼ਿਕਾਇਤਕਰਤਾ ਨੂੰ ਸਰਕਾਰੀ ਕਾਰ ਵਿੱਚ ਚੈੱਕਅਪ ਲਈ ਲੈ ਜਾਂਦਾ ਰਿਹਾ। ਅਦਾਲਤ ਨੇ ਕਿਹਾ ਕਿ ਪਠਾਨਕੋਟ ਅਦਾਲਤ ਨੇ ਬਲਾਤਕਾਰ ਦੇ ਕੇਸ ਨੂੰ ਸਾਬਤ ਕਰਨ ਵਿੱਚ ਸ਼ੱਕ ਦਾ ਲਾਭ ਦਿੰਦੇ ਹੋਏ ਮੁਲਜ਼ਮਾਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਸਹੀ ਕੀਤਾ ਹੈ।

    LEAVE A REPLY

    Please enter your comment!
    Please enter your name here