ਗੁਰਧਾਮਾਂ ‘ਚ ਲੱਗਿਆ ਸੋਨਾ ਕਿਸੇ ਵੀ ਦਾਨ ਜਾਂ ਲੋਕ ਸੇਵਾ ‘ਚ ਨਹੀਂ ਵਰਤਿਆ ਜਾ ਸਕਦਾ: ਸੁਖਬੀਰ

    0
    146

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਕੋਰੋਨਾਵਾਇਰਸ ਖ਼ਿਲਾਫ਼ ਮਨੁੱਖਤਾ ਦੀ ਮੱਦਦ ਲਈ ਵੱਖ ਵੱਖ ਧਾਰਮਿਕ ਫਿਰਕਿਆਂ ਵੱਲੋਂ ਸੋਨੇ ਦੇ ਦਾਨ ਸੰਬੰਧੀ ਇੱਕ ਪ੍ਰਸਤਾਵ ਬਾਰੇ ਡੀਐੱਸਜੀਐੱਮਸੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਇੱਕ ‘ਸੁਝਾਅ’ ਉੱਤੇ ਉੱਠੇ ਵਿਵਾਦ ਦਾ ਹਵਾਲਾ ਦਿੰਦਿਆਂ ਬਾਦਲ ਨੇ ਕਿਹਾ ਕਿ ਇਹ ਅਸਵੀਕਾਰਯੋਗ ਹੈ, ਜਿਸ ਤੋਂ ਬਚਿਆ ਜਾ ਸਕਦਾ ਸੀ। ਪਰ ਇਹ ਚੰਗੀ ਗੱਲ ਹੈ ਕਿ ਸਿਰਸਾ ਨੇ ਇਸ ਉੱਤੇ ਪਛਤਾਵਾ ਕਰਦਿਆਂ ਆਪਣੀ ਇਸ ਅਣਭੋਲ ਗ਼ਲਤੀ ਲਈ ਸਿੱਖਾਂ ਤੋਂ ਮੁਆਫ਼ੀ ਮੰਗ ਲਈ ਹੈ। ਸਿੱਖਾਂ ਅੱਗੇ ਬਿਨ੍ਹਾਂ ਸ਼ਰਤ ਮੁਆਫੀ ਦੀ ਪੇਸ਼ਕਸ਼ ਰੱਖ ਕੇ ਸਿਰਸਾ ਨੇ ਇਸ ਮੁੱਦੇ ਬਾਰੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ।

    ਅਕਾਲੀ ਦਲ ਪ੍ਰਧਾਨ ਬਾਦਲ ਨੇ ਕਿਹਾ ਕਿ ਸਿੱਖ ਗੁਰਧਾਮਾਂ ਅੰਦਰ ਪਿਆ ਸੋਨਾ ਅਤੇ ਬਾਕੀ ਵਸਤਾਂ ਉਸ ਪਾਵਨ ਭਰੋਸੇ ਦਾ ਪ੍ਰਤੀਕ ਹਨ, ਜੋ ਕਿ ਸਿੱਖਾਂ ਨੂੰ ਆਪਣੇ ਧਾਰਮਿਕ ਨੁੰਮਾਇਦਿਆਂ ਉੱਤੇ ਹੈ। ਇਹ ਭਰੋਸਾ ਸਿੱਖ ਗੁਰਧਾਮਾਂ ਦੀਆਂ ਪ੍ਰਬੰਧਕੀ ਕਮੇਟੀਆਂ ਉੱਤੇ ਇੱਕ ਬਹੁਤ ਵੱਡੀ ਨੈਤਿਕ ਅਤੇ ਰੂਹਾਨੀ ਜ਼ਿੰਮੇਵਾਰੀ ਪਾਉਂਦਾ ਹੈ। ਇਸ ਲਈ ਸਾਰਿਆਂ ਲਈ ਜ਼ਰੂਰੀ ਹੈ ਕਿ ਮਨੁੱਖਤਾ ਲਈ ਇਸ ਤਰ੍ਹਾਂ ਦੇ ਕਿਸੇ ਵੀ ਦਾਨ ਬਾਰੇ ਸੁਝਾਅ ਦਾ ਜਵਾਬ ਦਿੰਦਿਆਂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਜਰੂਰ ਧਿਆਨ ਰੱਖਿਆ ਜਾਵੇ। ਸਰਦਾਰ ਬਾਦਲ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਆਪਣੀ ਸੇਵਾ ਅਤੇ ਕੁਰਬਾਨੀ ਨਾਲ ਇੱਕ ਮਿਸਾਲ ਕਾਇਮ ਕਰਕੇ ਪੂਰੀਆਂ ਦੁਨੀਆ ਅੰਦਰ ਸਤਿਕਾਰ ਹਾਸਿਲ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਿੱਖਾਂ ਵੱਲੋਂ ਪੂਰੀ ਦੁਨੀਆਂ ਅੰਦਰ ਗ਼ਰੀਬਾਂ , ਲੋੜਵੰਦਾਂ ਅਤੇ ਭੁੱਖਿਆਂ ਦੀ ਮੱਦਦ ਕਰਕੇ ਜਿਸ ਸੇਵਾ ਅਤੇ ਕੁਰਬਾਨੀ ਦੇ ਜਜ਼ਬੇ ਦੀ ਮਿਸਾਲ ਪੇਸ਼ ਕੀਤੀ ਜਾ ਰਹੀ ਹੈ, ਉਸ ਦੀ ਪੂਰੀ ਦੁਨੀਆਂ ਖੜ੍ਹੀ ਹੋ ਸ਼ਲਾਘਾ ਕਰ ਰਹੀ ਹੈ।

    LEAVE A REPLY

    Please enter your comment!
    Please enter your name here