ਦੁਸ਼ਯੰਤ ਚੌਟਾਲਾ ਵੱਲੋਂ ਪੰਜਾਬ ਤੇ ਹਰਿਆਣਾ ਲਈ ਵੱਖੋ-ਵੱਖ ਰਾਜਧਾਨੀਆਂ ਦੀ ਵਕਾਲਤ

    0
    131

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਹਰਿਆਣਾ ਦੇ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ਨੇ ਰਾਜਧਾਨੀ ਸ਼ਹਿਰ ਚੰਡੀਗੜ੍ਹ ਨੂੰ ਸਥਾਈ ਤੌਰ ’ਤੇ ਯੂ ਟੀ ਬਣਾਉਣ ਅਤੇ ਪੰਜਾਬ ਤੇ ਹਰਿਆਣਾ ਲਈ ਵੱਖੋ-ਵੱਖ ਆਜ਼ਾਦ ਰਾਜਧਾਨੀਆਂ ਬਣਾਉਣ ਦੀ ਵਕਾਲਤ ਕੀਤੀ ਹੈ। ਰਿਪੋਰਟ ਮੁਤਾਬਕ ਉਹਨਾਂ ਨੇ ਇਹ ਰਾਇ ਕੱਲ੍ਹ ਹਰਿਆਣਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ।

    ਦੁਸ਼ਯੰਤ ਨੇ ਕਿਹਾ ਕਿ ਜੇਕਰ ਪੰਜਾਬ ਰਾਜਧਾਨੀ ਤੇ ਹਾਈਕੋਰਟ ’ਤੇ ਆਪਣਾ ਦਾਅਵਾ ਛੱਡ ਦੇਵੇ ਤਾਂ ਫਿਰ ਅਸੀਂ ਵੀ ਇਸ ਬਾਰੇ ਸੋਚਾਂਗੇ। ਉਹਨਾਂ ਨੇ ਕਿਹਾ ਕਿ ਜੇਕਰ ਹਰਿਆਣਾ ਇਕੱਲਾ ਆਪਣਾ ਦਾਅਵਾ ਛੱਡੇਤਾਂ ਉਹ ਨਹੀਂ ਸਮਝਦੇ ਕਿ ਇਸਦਾ ਲਾਭ ਹੋਵੇਗਾ। ਜੇਕਰ ਦੋਵੇਂ ਚੰਡੀਗੜ੍ਹ ਨੂੰ ਯੂ ਟੀ ਬਣਾਉਣ ਤੇ ਆਪੋ-ਆਪਣੀਆਂ ਵੱਖਰੀਆਂ ਰਾਜਧਾਨੀਆਂ ਤੇ ਵੱਖਰੇ ਹਾਈਕੋਰਟ ਬੈਂਚ ਬਣਾਉਣ ਤਾਂ ਹੀ ਇਸਦਾ ਫਾਇਦਾ ਹੋਵੇਗਾ।

    ਉਹਨਾਂ ਨੇ ਇਹ ਟਿੱਪਣੀਆਂ 1 ਨਵੰਬਰ 2020 ਨੂੰ ਉਦੋਂ ਕੀਤਾ ਜਦੋਂ ਹਰਿਆਦਾ 1966 ਵਿਚ ਅਣਵੰਡੇ ਪੰਜਾਬ ਵਿਚੋਂ ਕੱਟ ਕੇ ਵੱਖਰਾ ਰਾਜ ਬਣਾਏ ਜਾਣ ਦੀ 54ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਡਿਪਟੀ ਸੀਐੱਮ ਨੇ ਇਹ ਵੀ ਕਿਹਾ ਕਿ ਐੱਸ ਵਾਈ ਐੱਸ ਨਹਿਰ ਦੀ ਉਸਾਰੀ ਵੀ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਹੋਣੀ ਚਾਹੀਦੀ ਹੈ।

     

    LEAVE A REPLY

    Please enter your comment!
    Please enter your name here