ਹਿਜ਼ਰੁਲ ਮੁਜ਼ਾਹਿਦੀਨ ਦਾ ਮੁਖੀ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਹੋਇਆ ਢੇਰ

    0
    121

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਸ਼੍ਰੀਨਗਰ : ਅੱਤਵਾਦੀ ਗਰੁੱਪ ਹਿਜ਼ਬੁਲ ਮੁਜਾਹਿਦੀਨ ਦਾ ਮੁਖੀ ਸ਼੍ਰੀਨਗਰ ਦੇ ਬਾਹਰਵਾਰ ਇਕ ਮੁਕਾਬਲੇ ਵਿਚ ਮਾਰਿਆ ਗਿਆ ਹੈ। ਪੁਲਿਸ ਨੇ ਇਸਨੂੰ ਅੱਤਵਾਦ ਖ਼ਿਲਾਫ਼ ਵੱਡੀ ਸਫ਼ਲਤਾ ਕਰਾਰ ਦਿੱਤਾ ਹੈ।

    ਜੰਮੂ ਕਸ਼ਮੀਰ ਪੁਲਿਸ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਸੈਫੁੱਲਾਹ ਨੇ ਇਸ ਸਾਲ ਮਈ ਵਿਚ ਰਿਆਜ਼ ਨਿੱਕੂ ਦੇ ਮਾਰੇ ਜਾਣ ਤੋਂ ਬਾਅਦ ਕਮਾਂਡ ਸੰਭਾਲ ਲਈ ਸੀ ਤੇ ਉਹ ਜੰਮੂ ਕਸ਼ਮੀਰ ਦੇ ਮੋਸਟ ਵਾਂਟੇਡ ਅੱਤਵਾਦੀਆਂ ਵਿਚੋਂ ਇਕ ਸੀ ਅਤੇ ਸੁਰੱਖਿਆ ਬਲਾਂ ’ਤੇ ਕਈ ਹਮਲਿਆਂ ਵਿਚ ਸ਼ਾਮਲ ਸੀ। ਉਹ ਮੁਕਾਬਲੇ ਵਿਚ ਮਾਰਿਆ ਗਿਆ ਤੇ ਇਹ ਸਭ ਤੋਂ ਸਫ਼ਲ ਅਪਰੇਸ਼ਨ ਸੀ।

    LEAVE A REPLY

    Please enter your comment!
    Please enter your name here