ਡਾ.ਐੱਸ ਪੀ ਓਬਰਾਏ ਵਲੋਂ ਲੱਗਭੱਗ 12 ਲੱਖ ਰੁਪਏ ਦੀ ਕੀਮਤ ਦੇ 2 ਵੈਂਟੀਲੇਟਰ ਮੁਹੱਈਆ ਕਰਵਾਏ ਗਏ

    0
    147

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਸਿਵਲ ਹਸਪਤਾਲ ਹੁਸ਼ਿਆਰਪੁਰ ਸਿਹਤ ਵਿਭਾਗ ਵੱਲੋ ਮੁਹੱਈਆ ਕਰਵਾਈਆ ਜਾ ਰਹੀਆ ਸਿਹਤ ਸਹੂਲਤਾਂ ਵਿੱਚ ਉਸ ਵੇਲੇ ਵਾਧਾ ਹੈ ਗਿਆ ਜਦੋਂ ਕਰੀਬ ਲੱਗਭੱਗ 12 ਲੱਖ ਰੁਪਏ ਦੀ ਕੀਮਤ ਦੇ 2 ਵੈਂਟੀਲੇਟਰ ਹੁਸ਼ਿਆਰਪੁਰ ਸਿਵਲ ਹਸਪਤਾਲ ਨੂੰ ਉੱਘੇ ਸਮਾਜ ਸੇਵੀ ਡਾ. ਐੱਸ ਪੀ ਸਿੰਘ ਓਬਰਾਏ ਸਰਬੱਤ ਦੇ ਭੱਲਾ ਚੈਰੀਟੇਬਲ ਟ੍ਰੱਸਟ ਵੱਲੋ ਭੇਟ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਸਿਵਲ ਸਰਜਨ ਡਾ. ਜਸਬੀਰ ਸਿੰਘ ,ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ , ਐੱਸ.ਐੱਮ.ਓ ਡਾ. ਜਸਵਿੰਦਰ ਸਿੰਘ ਤੇ ਡਾ. ਨਮਿਤਾ ਘਈ ਅਤੇ ਟ੍ਰਸੱਟ ਦੇ ਜਿਲਾਂ ਪ੍ਰਧਾਨ ਅਗਿਆ ਪਾਲ ਸਿੰਘ ਤੇ ਹੋਰ ਨੁਮਾਇਦੇ ਹਾਜ਼ਿਰ ਸਨ।

    ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਡਾ. ਓਬਰਾਏ ਤੇ ਉਹਨਾਂ ਦੇ ਟ੍ਰਸੱਟ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਸਿਵਲ ਹਸਪਾਤਲ ਵਿੱਚ ਇਸ ਵੈਂਟੀਲੇਟਰ ਮਸ਼ੀਨਾਂ ਲੱਗਣ ਹੰਗਾਮੀ ਸਥਿਤੀ ਮੌਕੇ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾ ਅਤੇ ਕੋਰੋਨਾ ਮਹਾਂਮਾਰੀ ਦੇ ਅਯੋਕੇ ਸਮੇਂ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਵੇਗਾ, ਇਸ ਮੌਕੇ ਉਹਨਾਂ ਕੋਰੋਨਾ ਮਹਾਂਮਾਰੀ ਦੌਰਾਨ ਧਾਰਮਿਕ, ਸਮਾਜਿਕ ਅਤੇ ਸਵੈ ਸੇਵੀ ਸੰਸਥਾਵਾਂ ਵੱਲੋ ਕੀਤੇ ਗਏ ਕੰਮ ਨੂੰ ਸਹਰਾਉਦੇ ਹੋਏ ਕਿਹਾ ਕਿ ਇਹ ਸੰਸਥਾਵਾਂ ਸਮਾਜ ਭਲਾਈ ਕੰਮਾਂ ਦੀ ਅਹਿਮ ਕੜੀ ਹਨ।

    ਇਸ ਮੌਕੇ ਡਾ. ਐੱਸ ਪੀ ਓਬਰਾਏ ਸਰਪ੍ਰਸਤ ਸਰਬੱਤ ਦਾ ਭਲਾ ਟ੍ਰਸੱਟ ਵੱਲੋ ਮੀਡੀਆ ਨਾਲ ਰੂ-ਬ-ਰੂ ਹੰਦੇ ਹੋਏ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਸਰਕਾਰਾਂ ਆਪਣਾ ਕੰਮ ਕਰ ਰਹੀਆ ਹਨ ਉੱਥੇ ਸਵੈ ਸੇਵੀ ਸੰਸਥਾਵਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਇਸ ਮੁਸ਼ਕਲ ਦੀ ਘੜੀ ਵਿੱਚ ਆਪਣਾ ਫ਼ਰਜ਼ ਨਿਭਾਉਣ ਅਤੇ ਲੋਕਾਂ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ। ਉਹਨਾਂ ਨੇ ਦੱਸਿਆ ਕਿ ਟ੍ਰਸਟ ਵੱਲੋ ਇਸ ਮਹਾਂਮਾਰੀ ਦੌਰਾਨ ਸੇਵਾ ਕਰਨ ਦੀ ਪਹਿਲਾਂ ਹੀ ਮਾਰਚ ਵਿੱਚ ਹੀ ਤਿਆਰੀ ਕਰਕੇ 20 ਹਜਾਰ ਪੀਪੀਈ ਕਿੱਟਾਂ, 20 ਹਜ਼ਾਰ ਐੱਨ 95 ਮਾਸਕ, ਸੈਨੀਟਾਜਿਰ ਅਤੇ 8 ਤੋਂ 10 ਲੱਖ ਤਿੰਨ ਪਰਤੀ ਮਾਸਕ ਦੇ ਆਡਰ ਦੇ ਕੇ ਸਰਕਾਰੀ ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲਾ ਨੂੰ ਮੁਹੱਈਆ ਕਰਵਾਏ ਗਏ।

    ਇਸ ਮੌਕੇ ਉਹਨਾਂ ਟ੍ਰਸੱਟ ਵਲੋਂ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਾਭਾਗ ਨੂੰ ਭਰੋਸਾ ਦਵਾਇਆ ਜੇ ਭਵਿੱਖ ਵਿੱਚ ਉਹਨਾਂ ਨੂੰ ਕਿਸੇ ਯੰਤਰ / ਮਸ਼ੀਨ ਦੀ ਜ਼ਰੂਰਤ ਹੋਵੇ ਤਾਂ ਸੰਸਥਾਂ ਮੁਹੱਈਆ ਕਰਵਾਉਣ ਲਈ ਤਿਆਰ ਹੈ। ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਕਿਹਾ ਕਿ ਇਸ ਸਿਵਲ ਹਸਪਤਾਲ ਵਿੱਚ ਵੈਂਟੀਲੇਟਰ ਲੱਗਣ ਨਾਲ ਬਹੁਤ ਸਾਰੇ ਗਰੀਬ ਮਰੀਜ਼ਾਂ ਨੂੰ ਫ਼ਾਇਦਾ ਹੋਵੇਗਾ ਤੇ ਜਿਹੜੇ ਮਰੀਜ਼ਾਂ ਪ੍ਰਾਈਵੇਟ ਹਸਪਤਾਲਾ ਵਿੱਚ ਮਹਿਗਾ ਇਲਾਜ ਕਰਵਾਉਣਾ ਪੈਦਾ ਸੀ ਜਲੰਧਰ, ਲੁਧਿਆਣਾ ਜਾਣਾ ਪੈਦਾ ਸੀ ਉਹ ਹੁਣ ਨਹੀ ਜਾਣ ਪਵੇਗਾ। ਵੈਂਟੀਲੇਟਰ ਚਲਾਉਣ ਵਾਲੇ, ਸਟਾਫ਼ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ।

    LEAVE A REPLY

    Please enter your comment!
    Please enter your name here