ਆਪ ਦੇ ਵਿਧਾਇਕ ਦਾ ਵੱਡਾ ਇਲਜ਼ਾਮ, ਐੱਨਆਰਆਈ ਲੋਕਾਂ ਨੂੰ ਮਹਿੰਗੇ ਹੋਟਲ ਦੇ ਕੀਤਾ ਘਪਲਾ !

    0
    130

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਕੋਰੋਨਾ ਵਾਇਰਸ ਦੇ ਕਾਰਨ ਕਰਫਿਊ ਲੱਗਣ ਕਾਰਨ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵਿਚ ਫਸ ਗਏ ਸਨ। ਹੁਣ ਹਜ਼ਾਰਾਂ ਭਾਰਤੀਆਂ ਨੂੰ ਵਿਦੇਸ਼ਾਂ ਵਿੱਚੋਂ ਲਿਆਂਦਾ ਜਾ ਰਿਹਾ ਹੈ। ਪੰਜਾਬ ਵਿਚ ਆਉਣ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਐੱਨਆਰਆਈ ਦੇ ਰਹਿਣ ਦੇ ਪ੍ਰਬੰਧ ਕੀਤੇ ਦਾ ਰਹੇ ਹਨ। ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਰਕਾਰ ਉੱਤੇ ਇਲਜ਼ਾਮ ਲਗਾਏ ਹਨ ਕਿ ਐੱਨਆਰਆਈ ਲੋਕਾਂ ਦੇ ਰਹਿਣ ਲਈ ਸਰਕਾਰ ਨੇ ਜਿਹੜੇ ਹੋਟਲ ਬੁੱਕ ਕਰਵਾਏ ਸਨ ਉਹ ਹੋਟਲ ਆਮ ਰੇਟਾਂ ਨਾਲੋਂ ਵੱਧ ਰੇਟਾਂ ਉੱਤੇ ਦਿੱਤੇ ਜਾ ਰਹੇ ਹਨ।

    ਅਮਨ ਅਰੋੜਾ ਨੇ ਕਿਹਾ ਕਿ ਬਠਿੰਡਾ ਵਿਚ 500 ਦੇ ਕਰੀਬ ਐੱਨਆਰਆਈ ਲੋਕ ਆ ਰਹੇ ਹਨ ਉਹਨਾਂ ਨੂੰ ਕੁਆਰੰਟੀਨ ਕਰਨ ਲਈ ਜਿਹੜੇ ਹੋਟਲ ਬੁੱਕ ਕੀਤੇ ਹਨ ਉਹ ਵੀ ਮਾਰਕੀਟ ਰੇਟਾਂ ਨਾਲੋ ਦੁਗਣੇ ਰੇਟ ਉੱਤੇ ਬੁੱਕ ਕੀਤੇ ਹਨ ਅਤੇ ਨਾਲ ਹੀ ਪ੍ਰਸ਼ਾਸਨ ਦੀ ਮਿਲੀ ਭੁਗਤ ਨੂੰ ਨੰਗੀ ਹੋ ਰਹੀ ਹੈ।

    ਇਸ ਤੋਂ ਇਲਾਵਾ ਅਮਨ ਅਰੋੜਾ ਨੇ ਕਿਹਾ ਕਿ ਮੈਂ ਮੁੱਖਮੰਤਰੀ ਕੋਲੋਂ ਮੰਗ ਕਰਦਾ ਹਾ ਕਿ ਇਸ ਹੋਟਲ ਘਪਲੇ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਗੁਨਾਹਗਾਰ ਲੋਕਾਂ ਉਤੇ ਬਣਦੀ ਕਾਰਵਾਈ ਕੀਤੀ ਜਾਵੇ।ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਐੱਨਆਰਆਈ ਲੋਕਾਂ ਨੂੰ ਸਹੂਲਤਾਂ ਦਿੱਤੀਆ ਜਾਣ।

    LEAVE A REPLY

    Please enter your comment!
    Please enter your name here