ਝੜਪ ਤੋਂ ਬਾਅਦ ਭਾਰਤ-ਚੀਨ ‘ਚ ਵਧਿਆ ਤਣਾਅ !

    0
    118

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਕਾਰ ਲਦਾਖ ਬਾਰਡਰ ‘ਤੇ ਤਣਾਅ ਵਧਦਾ ਹੀ ਜਾ ਰਿਹਾ ਹੈ। ਜਿਸ ਨੂੰ ਲੈ ਕੇ ਭਾਰਤੀ ਸੁਰੱਖਿਆ ਮੰਤਰਾਲੇ ਦੀ ਹਾਈ ਲੈਵਲ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਘਰੋਂ ਰੱਖਿਆ ਮੰਤਰਾਲੇ ਲਈ ਰਵਾਨਾ ਹੋ ਚੁੱਕੇ ਹਨ।

    ਬੀਤੇ ਦਿਨ ਭਾਰਤੀ ਫੌਜ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਬੀਤੇ ਦਿਨ ਚੀਨ ਨਾਲ ਹੋਈ ਝੜਪ ਤੋਂ ਬਾਅਦ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ‘ਚ ਇੱਕ ਕਮਾਂਡਿੰਟ ਅਫ਼ਸਰ ਵੀ ਸ਼ਾਮਿਲ ਸੀ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲ ਰਹੀ ਹੈ ਕਿ ਇਸ ਝੜਪ ‘ਚ ਚੀਨ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ, ਅਤੇ ਖ਼ਬਰ ਮਿਲ ਰਹੀ ਹੈ ਕਿ ਇਸ ਝੜਪ ‘ਚ ਚੀਨ ਦੇ 40 ਜਾਵਨ ਮਾਰੇ ਗਏ ਹਨ। ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਅਤੇ ਜ਼ਖ਼ਮੀ ਫੌਜੀਆਂ ਨੂੰ ਵੱਡੀ ਗਿਣਤੀ ‘ਚ ਹੈਲੀਕਾਪਟਰਾਂ ਰਾਹੀਂ ਉੱਥੋਂ ਕੱਢਿਆ ਗਿਆ। ਹਲਾਂਕਿ ਚੀਨ ਵੱਲੋਂ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ।

    ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ‘ਚ ਗੱਲਬਾਤ ਦਾ ਦੌਰ ਜਾਰੀ ਹੈ ਪਰ ਅਜੇ ਤੱਕ ਦੋਹਾਂ ਮੁਲਕਾਂ ਵਿਚਕਾਰ ਇਸ ਸਮੱਸਿਆ ਦਾ ਕੋਈ ਠੋਸ ਹੱਲ ਅਜੇ ਮਿਲਦਾ ਦਿਖਾਈ ਨਹੀਂ ਦੇ ਰਿਹਾ।

    LEAVE A REPLY

    Please enter your comment!
    Please enter your name here