20 ਜਵਾਨਾਂ ਦੀ ਸ਼ਹਾਦਤ ‘ਤੇ ਮੋਦੀ ਕਿਉਂ ਚੁੱਪ? ਰਾਹੁਲ ਗਾਂਧੀ ਦੇ ਤਿੱਖੇ ਸਵਾਲ

    0
    113

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਰਵਿੰਦਰ)

    ਨਵੀਂ ਦਿੱਲੀ : ਪੂਰਬੀ ਲੱਦਾਖ ਵਿਚ ਸੋਮਵਾਰ ਰਾਤ ਨੂੰ ਗਲਵਾਨ ਵਾਦੀ ‘ਚ ਚੀਨੀ ਫੌਜੀਆਂ ਨਾਲ ਹੋਈ ਹਿੰਸਕ ਝੜਪ ‘ਚ ਭਾਰਤੀ ਫੌਜ ਦੇ ਕਰਨਲ ਸਣੇ 20 ਜਵਾਨ ਮਾਰੇ ਗਏ। ਇਸ ਘਟਨਾ ਤੋਂ ਬਾਅਦ ਪੂਰਾ ਦੇਸ਼ ਰੋਹ ‘ਚ ਹੈ ਤੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਮੋਦੀ ਤੋਂ ਚੀਨ ‘ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕਰ ਰਹੀ ਹੈ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਕਈ ਸਵਾਲ ਪੁੱਛੇ ਹਨ। ਰਾਹੁਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਘਟਨਾ ‘ਤੇ ਚੁੱਪ ਕਿਉਂ ਹਨ?

    ਰਾਹੁਲ ਗਾਂਧੀ ਨੇ ਅੱਜ ਸਵੇਰੇ ਟਵੀਟ ਕਰਕੇ ਕਿਹਾ ਹੈ,

    ” “ਪ੍ਰਧਾਨ ਮੰਤਰੀ ਚੁੱਪ ਕਿਉਂ ਹਨ? ਉਹ ਕਿਉਂ ਛੁਪੇ ਹੋਏ ਹਨ? ਬਸ ਬਹੁਤ ਹੋ ਗਿਆ। ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਕੀ ਹੋਇਆ ਹੈ। ਚੀਨ ਨੇ ਸਾਡੇ ਸੈਨਿਕਾਂ ਨੂੰ ਮਾਰਨ ਦੀ ਹਿੰਮਤ ਕਿਵੇਂ ਕੀਤੀ? ਉਹ ਸਾਡੀ ਜ਼ਮੀਨ ਖੋਹਣ ਦੀ ਹਿੰਮਤ ਕਿਵੇਂ ਕਰ ਰਿਹਾ ਹੈ? ” “

    ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ‘ਚ ਸਭ ਤੋਂ ਵੱਡੇ ਫੌਜੀ ਟਕਰਾਅ ਕਾਰਨ ਖੇਤਰ ‘ਚ ਸਰਹੱਦ ‘ਤੇ ਪਹਿਲਾਂ ਤੋਂ ਚਲ ਰਿਹਾ ਤਣਾਅ ਹੋਰ ਵੀ ਵੱਧ ਗਿਆ ਹੈ। ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਚੀਨੀ ਪੱਖ ਦੇ ਵੀ 43 ਸੈਨਿਕ ਮਾਰੇ ਗਏ ਹਨ।

    LEAVE A REPLY

    Please enter your comment!
    Please enter your name here