ਜੋ ਬਾਈਡਨ ਬਣੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ, ਕਮਲਾ ਹੈਰਿਸ ਉੱਪ ਰਾਸ਼ਟਰਪਤੀ

    0
    140

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਵਾਸ਼ਿੰਗਟਨ : ਦੁਨੀਆਂ ਦੀ ਸਭ ਤੋਂ ਵੱਡੀ ਸ਼ਕਤੀਆਂ ‘ਚੋਂ ਇਕ ਅਮਰੀਕਾ ਦੀ ਸੱਤਾ ਹੁਣ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਦੇ ਹੱਥ ਆ ਗਈ ਹੈ। ਅਮਰੀਕੀ ਸੰਸਦ ਨੇਜੋ ਬਾਈਡਨ ਨੂੰ ਰਸਮੀ ਤੌਰ ‘ਤੇ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਘੋਸ਼ਿਤ ਕੀਤਾ ਗਿਆ ਹੈ।

    ਇਸ ਦੇ ਨਾਲ ਹੀ ਕਮਲਾ ਹੈਰਿਸ ਨੂੰ ਅਮਰੀਕਾ ਦੀ ਉੱਪ ਰਾਸ਼ਟਰਪਤੀਬਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਨਤੀਜਿਆਂ ਮੁਤਾਬਕ ਜੋ ਬਾਈਡਨ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ 306 ਸੀਟਾਂ ਮਿਲੀਆਂ ਹਨ। ਜਦਕਿ ਡੋਨਾਲਡ ਟਰੰਪ ਨੂੰ 232 ਸੀਟਾਂ ਨਾਲ ਸਬਰ ਕਰਨਾ ਪਿਆ ਹੈ।

    ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਝੜਪ ਦੇ ਚੱਲਦਿਆਂ ਕੈਪੀਟਲ ਬਿਲਡਿੰਗ ਨੂੰ ਉਸ ਵੇਲੇ ਬੰਦ ਕਰਨਾ ਪਿਆ। ਜਦੋਂ ਸੰਸਦ ਮੈਂਬਰ ਅੰਦਰ ਸਨ। ਇਹ ਝੜਪ ਉਸ ਵੇਲੇ ਹੋਈ। ਜਦੋਂ ਅਮਰੀਕੀ ਸੰਸਦ ਦੇ ਦੋਹਾਂ ਸਦਨਾਂ ‘ਚ ਰਾਸ਼ਟਰਪਤੀ ਚੋਣਾਂ ਦੇ ਇਲੈਕਟੋਰਲ ਕਾਲਜ ਨੂੰ ਲੈ ਕੇ ਬਹਿਸ ਚੱਲ ਰਹੀ ਸੀ ਅਤੇ ਇੱਥੇ ਜੋਅ ਬਾਈਡੇਨ ਦੀ ਚੋਣਾਂ ‘ਚ ਜਿੱਤ ਦੀ ਪੁਸ਼ਟੀ ਕੀਤੀ ਜਾਣੀ ਸੀ। ਇਸ ਹਿੰਸਾ ‘ਚ ਚਾਰ ਲੋਕਾਂ ਦੀ ਮੌਤ ਹੋ ਗਈ।

    ਦੱਸ ਦੇਈਏ ਕਿ ਅਮਰੀਕਾ ਦੀ ਕੈਪੀਟਲ ਬਿਲਡਿੰਗ ‘ਚ ਹਿੰਸਾ ਤੋਂ ਬਾਅਦ ਰਾਜਧਾਨੀ ਵਾਸ਼ਿੰਗਟਨ ਡੀ.ਸੀ. ‘ਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਵਾਸ਼ਿੰਗਟਨ ਡੀ.ਸੀ. ਦੇ ਮੇਅਰ ਮਿਊਰਿਲ ਬਾਊਜਰ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਹੁਕਮ ਜਾਰੀ ਕਰਕੇ ਰਾਜਧਾਨੀ ‘ਚ ਅੱਜ ਤੋਂ ਐਮਰਜੈਂਸੀ ਦਾ ਐਲਾਨ ਕੀਤਾ ਹੈ। ਉਹ ਐਮਰਜੈਂਸੀ ਅਗਲੇ 15 ਦਿਨਾਂ ਲਈ ਲਗਾਈ ਗਈ ਹੈ।

     

     

    LEAVE A REPLY

    Please enter your comment!
    Please enter your name here