ਜੇ ਕਿਸਾਨ ਚੋਣਾਂ ਲੜ੍ਹੇ ਤਾਂ 500 ਤੋਂ ਵੱਧ ਵੋਟਾਂ ਨਹੀਂ ਪੈਣੀਆਂ: ਬੀਜੇਪੀ ਆਗੂ ਹਰਜੀਤ ਗਰੇਵਾਲ

    0
    147

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਜੇਕਰ ਕਿਸਾਨ ਚੋਣਾਂ ਲੜਦੇ ਹਨ ਤਾਂ ਉਨ੍ਹਾਂ ਨੂੰ 500 ਤੋਂ ਵੱਧ ਵੋਟਾਂ ਨਹੀਂ ਪੈਣੀਆਂ। ਇਸ ਗੱਲ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਆਗੂ ਹਰਜੀਤ ਸਿੰਘ ਗਰੇਵਾਲ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਖ਼ਰਾਬ ਹੋਣ ਵਾਲੇ ਹਨ। ਇਹ ਕਿਸਾਨ ਅੰਦੋਲਨ ਨਹੀਂ ਬਲਕਿ ਹਿੰਸਕ ਅੰਦੋਲਨ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਅੰਦੋਲਨ ਦਾ ਅਨੰਦ ਲੈਣਾ ਸ਼ੁਰੂ ਕੀਤਾ ਹੈ। ਇਹ ਅੰਦੋਲਨ ਕਿਸਾਨਾਂ ਦੇ ਹਿਤਾਂ ਤੋਂ ਨਹੀਂ ਬਲਕਿ ਰਾਜਨੀਤਿਕ ਹਿਤਾਂ ਤੋਂ ਪ੍ਰੇਰਿਤ ਹੈ।

    ਗਰੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਜ਼ਿੱਦ ਕਾਰਨ ਮੀਟਿੰਗਾਂ ਦਾ ਸਿਲਸਿਲਾ ਰੁਕ ਗਿਆ ਹੈ। ਕਿਸਾਨਾਂ ਨੂੰ ਬਿਨਾਂ ਸ਼ਰਤ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਜੇ ਕਿਸਾਨ ਇੱਕ ਫ਼ੋਨ ਕਾਲ ਕਰਨ ਤਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅੱਧੀ ਰਾਤ ਨੂੰ ਮੀਟਿੰਗ ਕਰ ਸਕਦੇ ਹਨ। ਬੀਜੇਪੀ ਆਗੂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਖ਼ਰਾਬ ਹੋਣ ਵਾਲੇ ਹਨ, ਇਹ ਕਿਸਾਨ ਅੰਦੋਲਨ ਨਹੀਂ, ਇਹ ਹਿੰਸਕ ਅੰਦੋਲਨ ਹੈ। ਕਿਸੇ ਦੀ ਫ਼ਸਲ ਤਬਾਹ ਕਰਨਾ, ਕਿਸੇ ਦੀ ਦੁਕਾਨ ਬੰਦ ਕਰਨਾ, ਕਿਸੇ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਸਾਫ਼ ਜ਼ਾਹਿਰ ਹੈ ਕਿ ਇਹ ਇੱਕ ਹਿੰਸਕ ਅੰਦੋਲਨ ਹੈ।ਗਰੇਵਾਲ ਨੇ ਕਿਹਾ ਕਿ ਜੇਕਰ ਕਿਸਾਨ ਚੋਣਾਂ ਲੜਦੇ ਹਨ ਤਾਂ ਉਨ੍ਹਾਂ ਨੂੰ 500 ਤੋਂ ਵੱਧ ਵੋਟਾਂ ਨਹੀਂ ਮਿਲਣਗੀਆਂ। ਕਿਸਾਨਾਂ ਨੇ ਅੰਦੋਲਨ ਦਾ ਅਨੰਦ ਲੈਣਾ ਸ਼ੁਰੂ ਕੀਤਾ, ਇਹ ਅੰਦੋਲਨ ਕਿਸਾਨਾਂ ਦੇ ਹਿਤਾਂ ਤੋਂ ਪ੍ਰੇਰਿਤ ਨਹੀਂ ਹੈ, ਇਹ ਰਾਜਨੀਤਿਕ ਹਿਤਾਂ ਤੋਂ ਪ੍ਰੇਰਿਤ ਹੈ। ਕਿਸਾਨਾਂ ਨੇ ਗੁੰਡਿਆਂ ਦਾ ਗਰੋਹ ਬਣਾਇਆ ਹੋਇਆ ਹੈ, ਉਹ ਲੋਕਾਂ ‘ਤੇ ਹਮਲਾ ਕਰਦੇ ਹਨ। ਕਿਸਾਨ ਆਪਸ ਵਿੱਚ ਲੜ ਰਹੇ ਹਨ ਅਤੇ ਕਹਿ ਰਹੇ ਹਨ ਕਿ ਅੰਦੋਲਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ, ਬਿਨਾਂ ਸ਼ਰਤ ਦੇ ਗੱਲਬਾਤ ਲਈ ਤਿਆਰ ਹੋਵੇ ਤੇ ਖੇਤੀਬਾੜੀ ਮੰਤਰੀ ਅੱਧੀ ਰਾਤ ਨੂੰ ਵੀ ਮੀਟਿੰਗ ਕਰ ਕੇ ਮਾਮਲੇ ਨੂੰ ਸੁਲਝਾਉਣ ਲਈ ਤਿਆਰ ਹਨ।

    ਕਿਸਾਨ ਆਗੂਆਂ ਦੇ ਇਰਾਦੇ ਮਾੜੇ ਹਨ –

    ਵਿਧਾਇਕਾਂ ਦੀ ਮੋਬ ਲਿੰਚਿਗ ਕਰਨਾ ਬੇਜੇਪੀ ਦੇ ਲੋਕਾਂ ਉੱਤੇ ਹਮਲਾ ਕਰਨਾ ਦਰਸਾਉਂਦਾ ਹੈ ਕਿ ਇਹ ਸਰਕਾਰੀ ਅੱਤਵਾਦ ਹੈ,ਜੋ ਕਿਸਾਨ ਫੈਲਾ ਰਿਹਾ ਹੈ। ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ, ਵਿਰੋਧੀ ਧਿਰ ਨੂੰ ਕਿਸਾਨ ਦਾ ਮੋਢਾ ਮਿਲ ਗਿਆ ਹੈ, ਵਿਰੋਧੀ ਧਿਰ ਸਰਕਾਰ ਦਾ ਚਿਹਰਾ ਵਿਗਾੜਨਾ ਚਾਹੁੰਦੀ ਹੈ।

    ਕਲ ਐੱਮ ਪੀ ਵਿੱਚ ਕਾਪੀਆਂ ਪਾੜ ਦਿੱਤੀਆਂ, ਚੇਅਰਮੈਨ ਵੱਲੋਂ ਇਹ ਹੰਗਾਮਾ ਸਹੀ ਨਹੀਂ ਹੈ। ਸਰਕਾਰ ਗੱਲ ਕਰ ਕੇ ਮਸਲਾ ਹੱਲ ਕਰਨਾ ਚਾਹੁੰਦੀ ਹੈ। ਸਰਕਾਰ ਅਤੇ ਕਿਸਾਨਾਂ ਨੂੰ ਆਪਸ ਵਿੱਚ ਬੈਠਣਾ ਚਾਹੀਦਾ ਹੈ ਅਤੇ ਗੱਲ ਕਰਨੀ ਚਾਹੀਦੀ ਹੈ ਪਰ ਬਿਨਾਂ ਸ਼ਰਤ ਸਰਕਾਰ ਚਾਹੁੰਦੀ ਹੈ ਕਿ ਸਾਰਿਆਂ ਦਾ ਸਨਮਾਨ ਕੀਤਾ ਜਾਵੇ ਅਤੇ ਅੰਦੋਲਨ ਖ਼ਤਮ ਹੋਣਾ ਚਾਹੀਦਾ ਹੈ।

    LEAVE A REPLY

    Please enter your comment!
    Please enter your name here