ਜਲੰਧਰ ‘ਚ ਉਸਾਰੀ ਕਾਰਜਾਂ ਵਾਸਤੇ ਸੋਧੇ ਹੋਏ ਹੁਕਮ ਹੋਏ ਜਾਰੀ :

    0
    136

    ਜਲੰਧਰ, ਜਨਗਾਥਾ ਟਾਇਮਜ਼, (ਸਿਮਰਨ)

    ਜਲੰਧਰ : ਜ਼ਿਲ੍ਹਾ ਮੈਜਿਸਟਰੇਟ ਜਲੰਧਰ ਨੇ ਜ਼ਿਲ੍ਹੇ ਵਿਚ ਉਸਾਰੀ ਦੇ ਕੰਮਾਂ ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹਨਾਂ ਹਦਾਇਤਾਂ ਦੇ ਮੁਤਾਬਕ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀ ਹਦੂਦ ਤੋਂ ਬਾਹਰ ਦਿਹਾਤੀ ਇਲਾਕਿਆਂ ਵਿਚ ਸੜਕਾਂ ਦੀ ਉਸਾਰੀ, ਸਿੰਜਾਈ ਪ੍ਰਾਜੈਕਟਾਂ ਦੀ ਉਸਾਰੀ, ਇਮਾਰਤਾਂ ਅਤੇ ਹਰ ਤਰਾਂ ਦੇ ਉਦਯੋਗਿਕ ਪ੍ਰਾਜੈਕਟ ਜਿਹਨਾਂ ਵਿਚ ਸਰਕਾਰੀ ਪ੍ਰਾਜੈਕਟ ਅਤੇ ਮਕਾਨ/ਕਮਰਸ਼ੀਅਲ/ਸੰਸਥਾਵਾਂ ਦੀ ਉਸਾਰੀ, ਐਮਸ ਐੱਸ ਐੱਮ ਈ ਆਦਿ ਲਈ ਉਸਾਰੀ ਦੇ ਕੰਮ ਕੀਤੇ ਜਾ ਸਕਦੇ ਹਨ।

    ਇਸ ਤੋਂ ਇਲਾਵਾ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਦੀ ਉਸਾਰੀ ਹੋ ਸਕਦੀ ਹੈ। ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀ ਹਦੂਦ ਦੇ ਅੰਦਰ ਪਹਿਲਾਂ ਚਲ ਰਹੇ ਉਸਾਰੀ ਪ੍ਰਾਜੈਕਟਾਂ, ਜਿਹਨਾਂ ਵਿਚ ਸਰਕਾਰੀ ਤੇ ਗੈਰ ਸਰਕਾਰੀ ਕੰਮ ਵੀ ਸ਼ਾਮਲ ਹਨ, ਨੂੰ ਮੁਕੰਮਲ ਕੀਤਾ ਜਾ ਸਕਦਾ ਹੈ। ਇਸ ਵਾਸਤੇ ਵਰਕਰ ਸਾਈਟ ‘ਤੇ ਉਪਲੱਬਧ ਹੋਣੇ ਚਾਹੀਦੇ ਹਨ ਤੇ ਬਾਹਰੋਂ ਵਰਕਰ ਲਿਆਉਣ ‘ਤੇ ਪਾਬੰਦੀ ਹੋਵੇਗੀ।

    ਹੁਕਮਾਂ ਮੁਤਾਬਕ ਇਹਨਾਂ ਕੰਮਾਂ ਨੂੰ ਨੇਪਰੇ ਚੜ੍ਹਾਉਣ ਵਾਸਤੇ ਡੀਸੀ ਦਫ਼ਤਰ ਤੋਂ ਕਿਸੇ ਵੱਖਰੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੈ।

    LEAVE A REPLY

    Please enter your comment!
    Please enter your name here