ਐੱਸਬੀਆਈ ਦੇਵੇਗਾ ਸਸਤੇ ਲੋਨ, ਬਜ਼ੁਰਗਾਂ ਲਈ ਨਵੀਂ ਆਕਰਸ਼ਕ ਯੋਜਨਾ :

    0
    166

    ਨਵੀਂ ਦਿੱਲੀ, ਜਨਗਾਥਾ ਟਾਇਮਜ਼, (ਸਿਮਰਨ)

    ਨਵੀਂ ਦਿੱਲੀ : ਲਾਕਡਾਊਨ ਦੇ ਚੱਲਦਿਆਂ ਆਰਥਿਕਤਾ ਭਾਵੇਂ ਕੱਛੂ ਦੀ ਚਾਲ ਹੀ ਅੱਗੇ ਵਧ ਰਹੀ ਹੈ, ਪਰ ਇਸ ਦੌਰਾਨ ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਆਪਣੀ ਐੱਮਸੀਐੱਲਆਰ ਨੂੰ 0.15 ਪ੍ਰਤੀਸ਼ਤ ਘਟਾ ਦਿੱਤਾ ਹੈ। ਇਸ ਤੋਂ ਇਲਾਵਾ, ਦੇਸ਼ ਦੇ ਇਸ ਸੱਭ ਤੋਂ ਵੱਡੇ ਬੈਂਕ ਨੇ ਬਜ਼ੁਰਗ ਨਾਗਰਿਕਾਂ ਲਈ ਵੀ ਇੱਕ ਵਿਸ਼ੇਸ਼ ਯੋਜਨਾ ਵੀ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਬਜ਼ੁਰਗ ਨਾਗਰਿਕਾਂ ਨੂੰ ਵਧੇਰੇ ਵਿਆਜ ਦੀ ਸਹੂਲਤ ਮਿਲੇਗੀ। ਐੱਸਬੀਆਈ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਆਪਕ ਦਰਾਂ ਵਿੱਚ ਗਿਰਾਵਟ ਦੇ ਮੌਜੂਦਾ ਯੁੱਗ ਵਿੱਚ ਬਜ਼ੁਰਗ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ, ਬੈਂਕ ਨੇ ਉਨ੍ਹਾਂ ਲਈ ਇੱਕ ਨਵਾਂ ਉਤਪਾਦ ‘ਐਸਬੀਆਈ ਵੀਕੇਅਰ ਡਿਪਾਜ਼ਿਟ’ ਪੇਸ਼ ਕੀਤਾ ਹੈ।

    ਇਸ ਨਵੀਂ ਯੋਜਨਾ ਤਹਿਤ ਪੰਜ ਸਾਲ ਜਾਂ ਇਸ ਤੋਂ ਵੱਧ ਦੀ ਪਰਚੂਨ ਅਵਧੀ ਜਮ੍ਹਾਂ ਰਕਮ ‘ਤੇ 30 ਬੇਸਿਸ ਪੁਆਇੰਟ ਦਾ ਪ੍ਰੀਮੀਅਮ ਦਿੱਤਾ ਜਾਵੇਗਾ। ਇਹ ਯੋਜਨਾ 30 ਸਤੰਬਰ ਤੱਕ ਲਾਗੂ ਰਹੇਗੀ। ਹਾਲਾਂਕਿ, ਐਸਬੀਆਈ ਨੇ ਪ੍ਰਚੂਨ ਮਿਆਦ ‘ਤੇ ਤਿੰਨ ਸਾਲ ਦੀ ਜਮ੍ਹਾਂ ਰਕਮ ‘ਤੇ ਵਿਆਜ ਦਰ ‘ਚ 20 ਬੇਸਿਸ ਪੁਆਇੰਟਾਂ ਦੀ ਕਟੌਤੀ ਕੀਤੀ ਹੈ। ਇਹ ਕਟੌਤੀ 12 ਮਈ ਤੋਂ ਲਾਗੂ ਹੋਵੇਗੀ।

    ਲੋਨ ਦੀਆਂ ਦਰਾਂ ਵਿੱਚ ਸੋਧ ਕਰਨ ਬਾਰੇ ਬੈਂਕ ਨੇ ਕਿਹਾ ਕਿ ਉਨ੍ਹਾਂ ਨੇ ਐੱਮਸੀਐੱਲਆਰ ਨੂੰ 7.40 ਪ੍ਰਤੀਸ਼ਤ ਤੋਂ ਘਟਾ ਕੇ 7.25 ਪ੍ਰਤੀਸ਼ਤ ਕਰ ਦਿੱਤਾ ਹੈ। ਇਹ ਕਟੌਤੀ 10 ਮਈ ਤੋਂ ਲਾਗੂ ਹੋਵੇਗੀ। ਬੈਂਕ ਨੇ ਕਿਹਾ ਕਿ ਇਸ ਨਾਲ ਐੱਮਸੀਐੱਲਆਰ ਨਾਲ ਜੁੜੇ 30 ਸਾਲ ਦੇ 25 ਲੱਖ ਰੁਪਏ ਦੇ ਹਾਊਸਿੰਗ ਲੋਨ ‘ਤੇ ਮਹੀਨਾਵਾਰ ਕਿਸ਼ਤ (ਈਐੱਮਆਈ) ਵਿੱਚ ਤਕਰੀਬਨ 255 ਰੁਪਏ ਦੀ ਕਟੌਤੀ ਹੋ ਜਾਵੇਗੀ। ਐੱਸਬੀਆਈ ਵੱਲੋਂ ਐੱਮਸੀਐੱਲਆਰ ਵਿੱਚ ਇਹ ਲਗਾਤਾਰ 12ਵੀਂ ਵਾਰ ਕੀਤੀ ਗਈ ਕਟੌਤੀ ਹੈ।

    ਪਿਛਲੇ ਮਹੀਨੇ, ਐੱਸਬੀਆਈ ਨੇ 10 ਅਪ੍ਰੈਲ ਤੋਂ ਐੱਮਸੀਐੱਲਆਰ ਵਿੱਚ 35 ਬੇਸਿਸ ਪੁਆਇੰਟਾਂ ਦੀ ਕਟੌਤੀ ਕੀਤੀ ਸੀ। ਇੱਕ ਸਾਲ ਦਾ ਐੱਮਸੀਐੱਲਆਰ 7.55 ਪ੍ਰਤੀਸ਼ਤ ਤੋਂ ਘਟ ਕੇ 7.40 ਪ੍ਰਤੀਸ਼ਤ ‘ਤੇ ਆ ਗਿਆ ਸੀ।

    ਜ਼ਿਕਰਯੋਗ ਹੈ ਕਿ ਐੱਸਬੀਆਈ ਵੱਲੋਂ ਵੱਖੋ-ਵੱਖ ਤਰ੍ਹਾਂ ਦੀਆਂ ਆਕਰਸ਼ਕ ਯੋਜਨਾਵਾਂ ਲਗਾਤਾਰ ਸਾਹਮਣੇ ਲਿਆਂਦੀਆਂ ਜਾ ਰਹੀਆਂ ਹਨ। ਭਾਰਤ ਦਾ ਸਭ ਤੋਂ ਵੱਡਾ ਬੈਂਕ ਹੋਣ ਦੇ ਨਾਤੇ ਐੱਸਬੀਆਈ ਅਜਿਹੀਆਂ ਯੋਜਨਾਵਾਂ ਸਦਕਾ ਦੇਸ਼ ਦੀ ਜਨਸੰਖਿਆ ਦੇ ਵੱਡੇ ਹਿੱਸੇ ਨੂੰ ਅਸਰ ਹੇਠ ਲੈਣ ਦੇ ਸਮਰੱਥ ਹੈ।

    LEAVE A REPLY

    Please enter your comment!
    Please enter your name here