ਗੜ੍ਹਸ਼ੰਕਰ ਵਿਚ ਡੀਐੱਸਪੀ ਦਫ਼ਤਰ ਕੋਲ 4 ਦੁਕਾਨਾਂ ਵਿੱਚ ਰਾਤੋ-ਰਾਤ ਚੋਰੀ !

    0
    124

    ਗੜ੍ਹਸ਼ੰਕਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਗੜ੍ਹਸ਼ੰਕਰ : ਗੜ੍ਹਸ਼ੰਕਰ ਵਿਚ ਚੋਰਾਂ ਨੇ 4 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗੜ੍ਹਸ਼ੰਕਰ ਦੇ ਡੀਐੱਸਪੀ ਦਫ਼ਤਰ ਦੇ ਮਹਿਜ਼ ਲਗਭਗ 100 ਮੀਟਰ ਦੀ ਦੂਰੀ ਤੇ ਬੀਤੀ ਰਾਤ ਚੋਰਾਂ ਨੇ ਚਾਰ ਦੁਕਾਨਾਂ ‘ਤੇ ਹੱਥ ਸਾਫ਼ ਕੀਤਾ ਹੈ। ਇਨ੍ਹਾਂ ਦੁਕਾਨਾਂ ਦੇ ਵਿੱਚ ਕੱਪੜੇ, ਇਲੈਕਟ੍ਰਿਕ, ਮਹਾਂਵੀਰ ਕਰਿਆਨਾ ਸਟੋਰ ਅਤੇ ਕਨਫੈਕਸ਼ਰੀ ਦੀ ਦੁਕਾਨ ਸ਼ਾਮਿਲ ਹਨ। ਚੋਰਾਂ ਵੱਲੋਂ ਪਹਿਲਾਂ ਦੁਕਾਨਾਂ ਦੇ ਸ਼ਟਰ ਤੋੜੇ ਗਏ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਕੱਪੜੇ ਦੀ ਦੁਕਾਨ ਦਾ ਸ਼ਟਰ ਅਤੇ ਸ਼ੀਸ਼ਾ ਤੋੜ ਕੇ ਸਾਮਾਨ ਅਤੇ ਕੁੱਝ ਨਗਦੀ ਲੈ ਕੇ ਫ਼ਰਾਰ ਹੋ ਗਏ। ਕਰਿਆਨੇ ਦੀ ਦੁਕਾਨ ਵਿਚੋਂ 15 ਹਜ਼ਾਰ ਦੀ ਨਗਦੀ ਅਤੇ ਹੋਰ ਸਾਮਾਨ ਲੈ ਕੇ ਜਾਣ ਵਿੱਚ ਕਾਮਯਾਬ ਹੋ ਗਏ। ਇਲੈੱਕਟ੍ਰਾਨਿਕ ਅਤੇ ਕਨਫੈਕਸ਼ਨਰੀ ਦੀ ਦੁਕਾਨ ਤੇ ਵੀ ਸ਼ਟਰ ਤੋੜ ਕੇ ਨਗਦੀ ਅਤੇ ਸਾਮਾਨ ਲੈ ਕੇ ਫ਼ਰਾਰ ਹੋ ਗਏ।

    ਗੜ੍ਹਸ਼ੰਕਰ ਦੇ ਮੁੱਖ ਹਾਈਵੇ ਤੇ ਹੋਈ ਚੋਰੀ ਦੀ ਵਾਰਦਾਤ ਨੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਇਸ ਮਾਮਲੇ ਵਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਕੌਸ਼ਲ ਚੰਦਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਹੁਣ ਦੁਕਾਨਦਾਰਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਚੋਰਾਂ ਨੂੰ ਜਲਦ ਫੜਿਆ ਜਾਵੇਗਾ।

    ਜ਼ਿਕਰਯੋਗ ਹੈ ਕਿ ਗੜ੍ਹਸ਼ੰਕਰ ਦੇ ਵਿੱਚ ਹੋ ਰਹਿਆਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਦੇ ਕਾਰਨ ਲੋਕ ਪਰੇਸ਼ਾਨ ਹਨ। ਦੱਸੀਏ ਕਿ ਪਿਛਲੇ ਦਿਨੀਂ ਗੜ੍ਹਸ਼ੰਕਰ ਦੇ ਪਿੰਡ ਚੱਕ ਫੁਲੂ ਵਿਖੇ 20 ਲੱਖ ਰੁਪਏ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।

    LEAVE A REPLY

    Please enter your comment!
    Please enter your name here