ਮੋਹਾਲੀ ਦੇ ਪ੍ਰਸਿੱਧ ਬਿਜ਼ਨਸਮੈਨ ਵੱਲੋਂ ਖੁਦਕੁਸ਼ੀ, ਤੇਲ ਕੰਪਨੀ ਦੇ ਅਫ਼ਸਰਾਂ ‘ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ !

    0
    151

    ਮੋਹਾਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਮੋਹਾਲੀ : ਪੰਚਕੂਲਾ ਦੇ ਸੈਕਟਰ -1 ਵਿੱਚ ਸਥਿਤ ਰੈੱਡ ਬਿਸ਼ਪ ਹੋਟਲ ਦੇ ਇੱਕ ਕਮਰੇ ਵਿੱਚ ਮੋਹਾਲੀ ਦੇ ਇੱਕ ਪ੍ਰਮੁੱਖ ਵਪਾਰੀ ਗੁਰਕਰਪਾਲ ਸਿੰਘ ਦੀ ਲਾਸ਼ ਮਿਲੀ। ਖਦਸ਼ਾ ਹੈ ਕਿ ਕਾਰੋਬਾਰੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਦੱਸਿਆ ਕਿ ਲਾਸ਼ ਦੇ ਕੋਲ ਇੱਕ 8 ਪੰਨਿਆਂ ਦਾ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਤੇਲ ਕੰਪਨੀ ਐੱਚਪੀਸੀ (ਹਿੰਦੁਸਤਾਨ ਪੈਟਰੋਲੀਅਮ) ਦੇ ਅਧਿਕਾਰੀਆਂ ਵੱਲੋਂ ਪਰੇਸ਼ਾਨ ਕਰਨ ਬਾਰੇ ਲਿਖਿਆ ਹੈ। ਖੁਦਕੁਸ਼ੀ ਕਰਨ ਵਾਲਾ 75 ਸਾਲਾ ਗੁਰਕਰਪਾਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸੋਢੀ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    ਪੰਚਕੂਲਾ ਦੀ ਰੈੱਡ ਬਿਸ਼ਪ ਹੋਟਲ ਵਿੱਚ ਮੋਹਾਲੀ ਦੇ ਇੱਕ ਵਪਾਰੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਪਿੱਛੇ ਹਿੰਦੁਸਤਾਨ ਪੈਟਰੋਲੀਅਮ ਦੇ ਅਧਿਕਾਰੀਆਂ ਵੱਲੋਂ ਪੈਟਰੋਲ ਪੰਪ ਦੇ ਮਾਲਕ ਗੁਰੂਕ੍ਰਿਪਾਲ ਸਿੰਘ ਚਾਵਲਾ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਬਾਰੇ ਦੱਸਿਆ ਜਾ ਰਿਹਾ ਹੈ। ਪੁਲਿਸ ਨੂੰ ਲਾਸ਼ ਕੋਲੋਂ 8 ਪੰਨਿਆਂ ਦਾ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਮ੍ਰਿਤਕ ਨੇ ਆਪਣੀ ਖੁਦਕੁਸ਼ੀ ਦਾ ਕਾਰਨ ਦੱਸਿਆ ਹੈ। ਸੈਕਟਰ 5 ਸਟੇਸ਼ਨ ਦੇ ਇੰਚਾਰਜ ਲਲਿਤ ਨੇ ਦੱਸਿਆ ਕਿ ਪੁਲਿਸ ਮਾਮਲਾ ਦਰਜ ਕਰ ਜਾਂਚ ਕਰ ਰਹੀ ਹੈ। ਮ੍ਰਿਤਕਾਂ ਦੇ ਜਾਣਕਾਰਾਂ ਅਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

    ਥਾਣਾ ਇੰਚਾਰਜ ਲਲਿਤ ਨੇ ਕਿਹਾ ਕਿ ਸੁਸਾਈਡ ਨੋਟ ਵਿੱਚ ਜਿਨ੍ਹਾਂ ਐੱਚਪੀਸੀ ਅਧਿਕਾਰੀਆਂ ਦਾ ਜ਼ਿਕਰ ਕੀਤਾ ਗਿਆ ਹੈ, ਉਸ ਵਿਸ਼ੇ ’ਤੇ ਪੜਤਾਲ ਕੀਤੀ ਜਾਏਗੀ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਰਖਵਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਬੇਟਾ ਵੀ ਹਸਪਤਾਲ ਪਹੁੰਚ ਗਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਕਰ ਰਹੀ ਹੈ। ਮਾਮਲੇ ਵਿੱਚ ਜਲਦੀ ਹੀ ਕਾਰਵਾਈ ਕੀਤੀ ਜਾ ਸਕਦੀ ਹੈ।

    LEAVE A REPLY

    Please enter your comment!
    Please enter your name here