ਕੋਰੋਨਾ ਦੇ ਕਹਿਰ ‘ਚ ਸਿੱਖ ਨੌਜਵਾਨਾਂ ਨੇ ਕੀਤਾ ਮਹਾਨ ਕੰਮ, ਸੋਸ਼ਲ ਮੀਡੀਆ ‘ਤੇ ਹੋ ਰਹੀਆਂ ਤਾਰੀਫਾਂ

    0
    145

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੋਰੋਨਾ ਦੇ ਕਹਿਰ ਵਿੱਚ ਸਿੱਖ ਭਾਈਚਾਰੇ ਨੇ ਪੀੜਤਾਂ ਲਈ ਹੱਥ ਵਧਾਇਆ ਹੈ। ਲੰਗਰ ਦੀ ਸੇਵਾ ਦੇ ਨਾਲ-ਨਾਲ ਹੁਣ ਆਕਸੀਜਨ ਦੀ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ। ਤਾਜ਼ਾ ਖ਼ਬਰ ਮਹਾਂਰਾਸ਼ਟਰ ਤੋਂ ਆਈ ਜਿਸ ਦੀ ਚਰਚਾ ਸੋਸ਼ਲ ਮੀਡੀਆ ਉੱਪਰ ਹੋ ਰਹੀ ਹੈ। ਮੁੰਬਈ ਵਿੱਚ ਸਿੱਖਾਂ ਵੱਲੋਂ ਆਕਸੀਜਨ ਦਾ ਲੰਗਰ ਲਾਇਆ ਗਿਆ ਹੈ।

    ਮੁੰਬਈ ਦੇ ਮਲਾਬਾਰ ਹਿੱਲ ਸੇਵਕ ਜਥਾ ਤੇ ਮੁੰਬਈ ਦੇ ਮੂਲੁੰਡ ਸਿੱਖ ਨੌਜਵਾਨਾਂ ਨੇ ਆਕਸੀਜਨ ਸਿਲੰਡਰਾਂ ਨਾਲ ਸਹਾਇਤਾ ਲਈ ਇੱਕ ਕਾਲ ਸੈਂਟਰ ਸ਼ੁਰੂ ਕੀਤਾ ਹੈ। ਆਕਸੀਜਨ ਲੈਣ ਲਈ ਇੱਥੇ ਕੋਈ ਵੀ ਕਾਲ ਕਰ ਸਕਦਾ ਹੈ।ਵਲੰਟੀਅਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਅਸੀਂ ਤਿੰਨ ਮਹੀਨਿਆਂ ਲਈ ਲੰਗਰ ਲਾਇਆ ਸੀ, ਪਰ ਇਸ ਵਾਰ ਆਕਸੀਜਨ ਦੀ ਘਾਟ ਹੈ। ਇਸ ਲਈ ਅਸੀਂ ਰੈੱਡ ਕ੍ਰੇਸੈਂਟ ਸੁਸਾਇਟੀ ਨੂੰ ਸ਼ਾਮਲ ਕੀਤਾ ਤੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਇੱਕ ਮੁਫਤ ਸੇਵਾ ਹੈ, ਅਸੀਂ ਲੋਕਾਂ ਤੋਂ ਪ੍ਰਤੀ ਸਿਲੰਡਰ 6000 ਰੁਪਏ ਜਮ੍ਹਾ ਕਰਦੇ ਹਾਂ, ਜੋ ਬਾਅਦ ਵਿੱਚ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ। ਅਸੀਂ ਆਕਸੀਜਨ ਸਿਲੰਡਰ ਦੇਣ ਤੋਂ ਪਹਿਲਾਂ ਮਰੀਜ਼ਾਂ ਦੀਆਂ ਰਿਪੋਰਟਾਂ ਚੈੱਕ ਕਰਦੇ ਹਾਂ।

    ਦੇਸ਼ ‘ਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ –

    ਕੁੱਲ ਕੋਰੋਨਾ ਕੇਸ – 1 ਕਰੋੜ 79 ਲੱਖ 97 ਹਜ਼ਾਰ 267

    ਕੁੱਲ ਠੀਕ ਹੋਏ ਮਰੀਜ਼ – 1 ਕਰੋੜ 48 ਲੱਖ 17 ਹਜ਼ਾਰ 371

    ਕੁੱਲ ਐਕਟਿਵ ਕੇਸ – 29 ਲੱਖ 78 ਹਜ਼ਾਰ 709

    ਕੁੱਲ ਮੌਤਾਂ – 2 ਲੱਖ 1 ਹਜ਼ਾਰ 187

    ਕੁੱਲ ਟੀਕਾਕਰਨ – 14 ਕਰੋੜ 78 ਲੱਖ 27 ਹਜ਼ਾਰ 367 ਡੋਜ਼ ਦਿੱਤੀਆਂ

    ਦਿੱਲੀ ‘ਚ ਬੀਤੇ ਦਿਨ ਕੋਰੋਨਾ ਕਾਰਨ 381 ਮੌਤਾਂ –

    ਦਿੱਲੀ ‘ਚ ਕੋਰੋਨਾ ਕਾਰਨ ਹੁਣ ਤਕ 15 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਮੰਗਲਵਾਰ ਨੂੰ ਸਾਹਮਣੇ ਆਏ ਨਤੀਜਿਆਂ ਤੋਂ ਬਾਅਦ ਇਹ ਅੰਕੜਾ 15 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 24 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਦੇ ਮਰੀਜ਼ ਦਿੱਲੀ ਆ ਚੁੱਕੇ ਹਨ। ਇਨ੍ਹਾਂ 24 ਘੰਟਿਆਂ ਦੌਰਾਨ ਦਿੱਲੀ ‘ਚ ਕੋਰੋਨਾ ਤੋਂ 381 ਲੋਕਾਂ ਦੀ ਮੌਤ ਹੋਈ ਹੈ।

    LEAVE A REPLY

    Please enter your comment!
    Please enter your name here