ਦੁਨੀਆਂ ਦੇ 17 ਹੋਰ ਦੇਸ਼ਾਂ ਵਿਚ ਫੈਲਿਆ ਕੋਰੋਨਾ ਵਾਇਰਸ ਦਾ ਭਾਰਤੀ ਵੇਰੀਐਂਟ- ਡਬਲਯੂਐਚਓ

    0
    127

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਮੰਗਲਵਾਰ ਨੂੰ ਕਿਹਾ ਹੈ ਕਿ ਭਾਰਤ ਵਿਚ ਕੋਰੋਨੋਵਾਇਰਸ ਦੇ ਮਾਮਲਿਆਂ ਵਿਚ ਵਾਧੇ ਲਈ ਜ਼ਿੰਮੇਵਾਰ ਕੋਵਿਡ-19 ਵੇਰੀਐਂਟ B.1.617 ਇਕ ਦਰਜਨ ਤੋਂ ਵੱਧ ਦੇਸ਼ਾਂ ਵਿਚ ਪਾਇਆ ਗਿਆ ਹੈ।

    ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਕੋਰੋਨਾ ਦਾ B.1.617 ਰੂਪ ਪਹਿਲੀ ਵਾਰ ਭਾਰਤ ਵਿੱਚ ਮਿਲਿਆ ਸੀ। ਇਸ ਦੇ ਨਾਲ ਹੀ GISAID ਓਪਨ-ਐਕਸੈਸ ਡੇਟਾਬੇਸ ਉਤੇ ਅਪਲੋਡ ਕੀਤੇ ਗਏ 1200 ਤੋਂ ਵੱਧ ਕ੍ਰਮਾਂ ਵਿੱਚ ‘ਘੱਟੋ ਘੱਟ 17 ਦੇਸ਼ਾਂ’ ਦਾ ਪਤਾ ਲੱਗਿਆ ਹੈ।ਡਬਲਯੂਐਚਓ ਨੇ ਮਹਾਂਮਾਰੀ ਬਾਰੇ ਆਪਣੇ ਹਫਤਾਵਾਰੀ ਅਪਡੇਟ ਵਿੱਚ ਕਿਹਾ, “ਸਭ ਤੋਂ ਵੱਧ ਕ੍ਰਮ ਭਾਰਤ, ਯੂਨਾਈਟਿਡ ਕਿੰਗਡਮ, ਅਮਰੀਕਾ ਅਤੇ ਸਿੰਗਾਪੁਰ ਤੋਂ ਅਪਲੋਡ ਕੀਤੇ ਗਏ ਹਨ।” ਡਬਲਯੂਐਚਓ ਨੇ ਹਾਲ ਹੀ ਵਿੱਚ B.1.617 ਨੂੰ ਕੋਵਿਡ ਦੇ ਨਵੇਂ ਰੂਪ ਵਜੋਂ ਐਲਾਨਿਆ ਸੀ। ਸਿਹਤ ਸੰਸਥਾ ਨੇ ਕਿਹਾ ਹੈ ਕਿ ਇਸ ਵਿਚ ਹਲਕੇ ਮਿਊਟੇਸ਼ਨ ਆਉਂਦੇ ਹਨ, ਹਾਲਾਂਕਿ, ਅਜੇ ਇਸ ਨੂੰ ‘ਚਿੰਤਾਜਨਕ’ ਘੋਸ਼ਿਤ ਨਹੀਂ ਕੀਤਾ ਗਿਆ ਹੈ।

    ਭਾਰਤ ਮਹਾਂਮਾਰੀ ਵਿੱਚ ਨਵੇਂ ਕੇਸਾਂ ਅਤੇ ਮੌਤਾਂ ਦਾ ਸਾਹਮਣਾ ਕਰ ਰਿਹਾ ਹੈ। ਇਹ ਡਰ ਵਧ ਰਿਹਾ ਹੈ ਕਿ ਜਿਸ ਤਰ੍ਹਾਂ ਨਾਲ ਅੰਕੜੇ ਵੱਧ ਰਹੇ ਹਨ, ਉਹ ਭਾਰਤ ਲਈ ਵਿਨਾਸ਼ਕਾਰੀ ਹੋ ਸਕਦੇ ਹਨ। ਡਬਲਯੂਐਚਓ ਨੇ ਮੰਨਿਆ ਕਿ GISAID ਦੁਆਰਾ ਕੀਤੀ ਗਈ ਸੀਕੇਨਿੰਗ ਦੇ ਅਧਾਰ ਉਤੇ ਇਸ ਦੀ ਸ਼ੁਰੂਆਤੀ ਮਾਡਲਿੰਗ ਸੰਕੇਤ ਦਿੰਦੀ ਹੈ ਕਿ ਭਾਰਤ ਵਿੱਚ ਹੋਰ ਰੂਪਾਂ ਨਾਲੋਂ B.1.617 ਦਾ ਵਧਾ ਸਭ ਤੋਂ ਵੱਧ ਹੈ। ਡਬਲਯੂਐਚਓ ਨੇ ਕਿਹਾ, ‘ਬਹੁਤ ਸਾਰੇ ਅਧਿਐਨਾਂ ਵਿਚ ਇਹ ਕਿਹਾ ਗਿਆ ਹੈ ਕਿ ਦੂਜੀ ਲਹਿਰ ਪਹਿਲੇ ਨਾਲੋਂ ਬਹੁਤ ਤੇਜ਼ੀ ਨਾਲ ਫੈਲ ਗਈ ਹੈ।’

    LEAVE A REPLY

    Please enter your comment!
    Please enter your name here