ਕਾਂਗਰਸੀਆਂ ‘ਚ ਵਧਿਆ ਕਲੇਸ਼, ਕੈਪਟਨ ਨੇ ਵਿਧਾਇਕ ਆਪਣੇ ਫਾਰਮਹਾਊਸ ‘ਤੇ ਬੁਲਾਏ :

    0
    119

    ਚੰਡੀਗੜ੍ਹ , ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ਕਾਂਗਰਸ ਅੰਦਰ ਬਾਗ਼ੀ ਸੁਰਾਂ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਇਕਾਂ ਨਾਲ ਅਹਿਮ ਮੀਟਿੰਗ ਰੱਖੀ ਹੈ। ਕੋਰੋਨਾਵਾਇਰਸ ਤੇ ਲਾਕਡਾਊਨ ਦੌਰਾਨ ਲੋਕਾਂ ਦੇ ਗੁੱਸੇ ਕਰਕੇ ਕਈ ਵਿਧਾਇਕ ਤੇ ਮੰਤਰੀ ਆਪਣੀ ਹੀ ਸਰਕਾਰ ਖ਼ਿਲਾਫ਼ ਆਵਾਜ਼ ਉਠਾਉਣ ਲੱਗੇ ਹਨ। ਕੁੱਝ ਵਿਧਾਇਕਾਂ ਨੇ ਮੀਟਿੰਗਾਂ ਦਾ ਸਿਲਸਿਲਾ ਵੀ ਵਿੱਢ ਦਿੱਤਾ ਸੀ। ਇਸ ਨੂੰ ਸ਼ਾਂਤ ਕਰਨ ਨੇ ਕੈਪਟਨ ਨੇ ਵਿਧਾਇਕਾਂ ਦੁਪਹਿਰ ਦੇ ਖਾਣੇ ‘ਤੇ ਬੁਲਾਇਆ ਹੈ।

    ਦੱਸ ਦਈਏ ਕਿ ਕੋਵਿਡ-19 ਕਾਰਨ ਜਾਰੀ ਤਾਲਾਬੰਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦ ਵਿਧਾਇਕ ਮੁੱਖ ਮੰਤਰੀ ਨਾਲ ਆਹਮੋ-ਸਾਹਮਣੇ ਮਿਲਣਗੇ ਜੋ ਮਾਰਚ ਮਹੀਨੇ ਤੋਂ ਮੁਲਾਕਾਤ ਲਈ ਜ਼ੋਰ ਪਾ ਰਹੇ ਸਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਆਪਣੇ ਸਿੱਸਵਾਂ ਵਾਲੇ ਫਾਰਮਹਾਊਸ ਵਿੱਚ ਕਾਂਗਰਸ ਵਿਧਾਇਕ ਦਲ (ਸੀਐੱਲਪੀ) ਨੂੰ ਦੁਪਹਿਰ ਦੇ ਖਾਣੇ ‘ਤੇ ਬੁਲਾਇਆ ਹੈ। ਇੱਕ ਕੈਬਨਿਟ ਮੰਤਰੀ ਦੀ ਅਗਵਾਈ ਵਿੱਚ ਕਈ ਵਿਧਾਇਕ ਮੁੱਖ ਮੰਤਰੀ ਨਾਲ ਰਾਬਾਤਾ ਕਰਨਗੇ।

    ਇਸ ਦੌਰਾਨ ਐੱਮਐੱਲਏ ਸਰਕਾਰ ਵਿੱਚ ਜਾਰੀ ਮੁੱਦਿਆਂ ਵੱਲ ਮੁੱਖ ਮੰਤਰੀ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਇਲਾਵਾ ਵਿਧਾਇਕਾਂ ਵੱਲੋਂ ਹਾਲ ਹੀ ਵਿੱਚ ਆਬਕਾਰੀ ਵਿਭਾਗ ਨੂੰ ਪਿਛਲੇ ਤਿੰਨ ਸਾਲਾਂ ਵਿੱਚ ਪਏ ਘਾਟੇ ਦੀ ਜਾਂਚ ਤੇ ਮੰਤਰੀਆਂ ਨਾਲ ਵਿਵਾਦ ਮਗਰੋਂ ਚੀਫ਼ ਸੈਕਟਰੀ ਖ਼ਿਲਾਫ਼ ਬਣਦੀ ਕਾਰਵਾਈ ਬਾਰੇ ਵੀ ਗੱਲਬਾਤ ਹੋ ਸਕਦੀ ਹੈ।

    LEAVE A REPLY

    Please enter your comment!
    Please enter your name here