ਬੱਚੀ ਪਿਉ ਦੇ ਕਤਲ ਦੀ ਰਿਪੋਰਟ ਲਿਖਵਾਉਣ ਗਈ, ਪੁਲਿਸ ਨੇ ਬੱਚੀ ‘ਤੇ ਕੀਤਾ ਤਸ਼ੱਦਤ !

    0
    144

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਮਲੋਟ ਦੇ ਪਿੰਡ ਸ਼ਾਮਖੇੜਾ ਵਿਚ ਇਕ ਔਰਤ ਨੇ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਅਤੇ ਜਦੋ ਉਸਦੀ 13 ਸਾਲ ਦੀ ਬੱਚੀ ਨੇ ਆਪਣੇ ਪਿਤਾ ਦੀ ਲਾਸ਼ ਬੈੱਡ ਵਿਚ ਦੇਖੀ ਤਾਂ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਮਾਂ ਨੇ ਉਸਨੂੰ ਵੀ ਮਾਰਨ ਦੀ ਧਮਕੀ ਦੇ ਕੇ ਚੁੱਪ ਕਰਵਾ ਦਿੱਤਾ।

    ਮ੍ਰਿਤਕ ਦੀ 13 ਸਾਲ ਦੀ ਬੇਟੀ ਨੇ ਪੁਲਿਸ ਉੱਤੇ ਇਲਜਾਮ ਲਗਾਏ ਹਨ ਕਿ ਜਦੋਂ ਮੈ ਆਪਣੀ ਭੂਆ ਨਾਲ ਚੌਕੀ ਇੰਚਾਰਜ ਕੋਲ ਸ਼ਿਕਾਇਤ ਕਰਨ ਗਈ ਹੈ ਤਾਂ ਉੱਥੇ ਪੁਲਿਸ ਨੇ ਉਸ ਨੂੰ ਚੁੱਪ ਕਰਾਉਣ ਲਈ ਕੁੱਟਿਆ ਅਤੇ ਕਰੰਟ ਲਾਇਆ। ਇਹ ਤਸ਼ੱਦਤ ਮਲੋਟ ਦੇ ਕਬਰਵਾਲਾ ਚੌਂਕੀ ਵਿਚ 13 ਸਾਲਾਂ ਬੱਚੀ ਉੱਤੇ ਕੀਤਾ ਗਿਆ ਹੈ।

    ਬੱਚੀ ਨੇ ਦੱਸਿਆ ਕਿ ਪੁਲਿਸ ਨੇ ਮੈਨੂੰ ਬਹੁਤ ਕੁੱਟਿਆ ਹੈ।ਬੱਚੀ ਨੇ ਕਿਹਾ ਕਿ ਮੇਰੀ ਮਾਂ ਅਤੇ ਉਸਦੇ ਦੂਜੇ ਬੰਦੇ ਨੇ ਮੇਰੇ ਬਾਪ ਨੂੰ ਕੁੱਟ ਕੇ ਮਾਰ ਦਿੱਤਾ। ਬੱਚੀ ਨੇ ਇਹ ਵੀ ਕਿਹਾ ਕਿ ਪੁਲਿਸ ਨੇ ਮੈਨੂੰ ਕੁੱਟ ਕੁੱਟ ਕੇ ਝੂਠੇ ਬਿਆਨ ਲਿਖਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।

    LEAVE A REPLY

    Please enter your comment!
    Please enter your name here