ਅਮਿਤ ਸ਼ਾਹ ਨਕਸਲੀ ਮੁਕਾਬਲੇ ਤੋਂ ਬਾਅਦ ਅੱਜ ਛੱਤੀਸਗੜ੍ਹ ਦਾ ਕਰਨਗੇ ਦੌਰਾ

    0
    137

    ਛੱਤੀਸਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਉਸ ਜਗ੍ਹਾ ਦਾ ਦੌਰਾ ਕਰਨਗੇ, ਜਿਥੇ ਨਕਸਲਵਾਦੀਆਂ ਨੇ ਛੱਤੀਸਗੜ੍ਹ ਦੀ ਸੁਕਮਾ-ਬੀਜਾਪੁਰ ਸਰਹੱਦ ‘ਤੇ ਸੁਰੱਖਿਆ ਕਰਮਚਾਰੀਆਂ’ ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਅਮਿਤ ਸ਼ਾਹ ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਵਿਚ ਮਿਲਣਗੇ।

    ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਦੇ ਤਰੈਮ ਥਾਣਾ ਖੇਤਰ ਦੇ ਸੰਘਣੇ ਜੰਗਲ ਵਿਚ ਮਾਓਵਾਦੀਆਂ ਨਾਲ ਹੋਈ ਮੁਠਭੇੜ ਵਿੱਚ ਮਰਨ ਵਾਲੇ ਜਵਾਨਾਂ ਦੀ ਗਿਣਤੀ 22 ਹੋ ਗਈ ਹੈ ਅਤੇ 31 ਜ਼ਖਮੀ ਹੋ ਗਏ। ਨਕਸਲ ਅਪਰੇਸ਼ਨ ਦੇ ਡੀਜੀ ਅਸ਼ੋਕ ਜੁਨੇਜਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਦਕਿ ਇੱਕ ਜਵਾਨ ਮੁਕਾਬਲੇ ਤੋਂ ਬਾਅਦ ਲਾਪਤਾ ਹੈ।ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਦੇ ਤਰੈਮ ਥਾਣਾ ਖੇਤਰ ਦੇ ਸੰਘਣੇ ਜੰਗਲ ਵਿਚ ਮਾਓਵਾਦੀਆਂ ਨਾਲ ਹੋਈ ਮੁਠਭੇੜ ਵਿੱਚ ਮਰਨ ਵਾਲੇ ਜਵਾਨਾਂ ਦੀ ਗਿਣਤੀ 22 ਹੋ ਗਈ ਹੈ ਅਤੇ 31 ਜ਼ਖ਼ਮੀ ਹੋ ਗਏ। ਨਕਸਲ ਅਪਰੇਸ਼ਨ ਦੇ ਡੀਜੀ ਅਸ਼ੋਕ ਜੁਨੇਜਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਦਕਿ ਇੱਕ ਜਵਾਨ ਮੁਕਾਬਲੇ ਤੋਂ ਬਾਅਦ ਲਾਪਤਾ ਹੈ।

    ਇਸ ਘਟਨਾ ਨੂੰ 400 ਤੋਂ ਵੱਧ ਨਕਸਲਵਾਦੀਆਂ ਨੇ ਅੰਜਾਮ ਦਿੱਤਾ ਸੀ। ਉਸ ਸਮੇਂ ਤੋਂ ਛੱਤੀਸਗੜ੍ਹ ਸਮੇਤ ਪੂਰੇ ਦੇਸ਼ ਵਿਚ ਹਫੜਾ-ਦਫੜੀ ਮਚ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਓਵਾਦੀ ਹਮਲੇ ‘ਤੇ ਤੁਰੰਤ ਪ੍ਰਤੀਕਿਰਿਆ ਦੇਣ ਤੋਂ ਬਾਅਦ ਅੱਜ ਜਗਦਲਪੁਰ, ਬੀਜਾਪੁਰ ਅਤੇ ਰਾਏਪੁਰ ਦਾ ਦੌਰਾ ਕਰਨਗੇ।

     

    LEAVE A REPLY

    Please enter your comment!
    Please enter your name here