ਕੋਰੋਨਾ ਕਰਕੇ ਫਿਰ ਤੋਂ ਸੋਨੇ ਨੇ ਫੜੀ ਤੇਜ਼ੀ, ਪਰ ਇੱਥੇ ਹਾਲੇ ਵੀ ਸਸਤਾ

    0
    122

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਹੋਲੀ ਮਗਰੋਂ ਕੋਰੋਨਾ ਵਾਇਰਸ ਦੀ ਲਾਗ ਦੇ ਫੈਲਣ ਵਿੱਚ ਤੇਜ਼ੀ ਦਿਖਾਈ ਦੇ ਰਹੀ ਹੈ। ਹਾਲਾਤ ਇਹ ਹਨ ਕਿ ਕਈ ਸੂਬੇ ਮੁੜ ਤੋਂ ਤਾਲਾਬੰਦੀ ਬਾਰੇ ਸੋਚ ਰਹੇ ਹਨ। ਅਜਿਹੇ ਵਿੱਚ ਸੋਨੇ ਦੀਆਂ ਕੀਮਤਾਂ ਨੇ ਮੁੜ ਤੋਂ ਤੇਜ਼ੀ ਫੜ ਲਈ ਹੈ।

    ਮਾਹਰਾਂ ਦੀ ਮੰਨੀਏ ਤਾਂ ਫਿਰ ਸੋਨਾ ਰਿਕਾਰਡ ਕੀਮਤ ‘ਤੇ ਪਹੁੰਚ ਸਕਦਾ ਹੈ। ਪਰ ਦੇਖਣ ਵਾਲੀ ਗੱਲ ਹੈ ਕਿ ਕੋਰੋਨਾ ਕਾਲ ਦੌਰਾਨ ਅਗਸਤ 2020 ਵਿੱਚ ਇੱਕ ਤੋਲਾ ਸੋਨੇ ਦੀ ਕੀਮਤ 56 ਹਜ਼ਾਰ ਤੱਕ ਪਹੁੰਚ ਗਈ ਸੀ। ਕੋਰੋਨਾ ਤੇ ਮਹਿੰਗੇ ਸੋਨੇ ਨੇ ਤਾਂ ਵਿਆਹਾਂ ਦੀ ਚਮਕ-ਦਮਕ ਵੀ ਫਿੱਕੀ ਕਰ ਦਿੱਤੀ ਸੀ। ਹੁਣ ਵੀ ਸੋਨੇ ਦੇ ਭਾਅ ਵਿੱਚ ਤੇਜ਼ੀ ਦਿਖਾਈ ਦੇ ਰਹੀ ਹੈ, ਜਿਸ ਨੇ ਸੋਨੇ ਵਿੱਚ ਨਿਵੇਸ਼ ਕਰਨ ਵਾਲਿਆਂ ਦਾ ਧਿਆਨ ਖਿੱਚਿਆ ਹੈ। ਜੇਕਰ ਤੁਸੀਂ ਵੀ ਵਿਆਹ ਜਾਂ ਹੋਰ ਕਾਰਨ ਕਰਕੇ ਸੋਨਾ ਖ਼ਰੀਦਣਾ ਚਾਹੁੰਦੇ ਹੋ ਤਾਂ ਹੇਠ ਦਿੱਤੀਆਂ ਕੁੱਝ ਥਾਵਾਂ ‘ਤੇ ਤੁਹਾਨੂੰ ਕਾਫੀ ਫਾਇਦਾ ਹੋ ਸਕਦਾ ਹੈ।ਅੱਜ ਦੇਸ਼ ਵਿੱਚ 22 ਕੈਰੇਟ ਸੋਨੇ ਦੀ ਕੀਮਤ 43,910 ਰੁਪਏ ਪ੍ਰਤੀ 10 ਗ੍ਰਾਮ ਹੈ, ਉੱਥੇ ਦੀ ਦੇਸ਼ ਦੇ ਕੁਝ ਸ਼ਹਿਰਾਂ ਵਿੱਚ ਇਹ ਦਰ 42,260 ਰੁਪਏ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਕੀਮਤ ਘਟਣ ਦੀ ਬਜਾਇ ਵਧੇਗੀ। ਮਹਿੰਗੇ ਸੋਨੇ ਵਾਲੇ ਸ਼ਹਿਰ- ਕੋਲਕਾਤਾ, ਦਿੱਲੀ, ਜੈਪੁਰ, ਲਖਨਊ, ਚੰਡੀਗੜ੍ਹ, ਵਡੋਦਰਾ, ਅਹਿਮਦਾਬਾਦ ਵਿੱਚ ਸੋਨੇ ਦੀ ਕੀਮਤ 44 ਹਜ਼ਾਰ ਪ੍ਰਤੀ ਤੋਲਾ ਤੋਂ ਵੀ ਵੱਧ ਹੋ ਗਈ ਹੈ। ਯਾਨੀ ਕਿ ਇਨ੍ਹਾਂ ਸ਼ਹਿਰਾਂ ਵਿੱਚ ਸੋਨਾ ਖਰੀਦਣਾ ਮਹਿੰਗਾ ਸੌਦਾ ਸਾਬਿਤ ਹੋ ਸਕਦਾ ਹੈ। ‘ਸਸਤੇ’ ਸੋਨੇ ਵਾਲੇ ਸ਼ਹਿਰ- ਮੈਸੂਰ, ਵਿਸ਼ਾਖਾਪਟਨਮ, ਮੰਗਲੌਰ, ਭੁਵਨੇਸ਼ਵਰ, ਵਿਜੈਵਾੜਾ, ਹੈਦਰਾਬਾਦ, ਕੇਰਲ ਤੇ ਬੰਗਲੌਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 42,780 ਰੁਪਏ ਹੈ।

    ਪਿਛਲੇ ਦਿਨਾਂ ‘ਚ ਵਧੀਆਂ ਕੀਮਤਾਂ- ਬੁੱਧਵਾਰ ਨੂੰ 22 ਕੈਰੇਟ ਸੋਨੇ ਦਾ ਭਾਅ 640 ਰੁਪਏ ਵੱਧ ਕੇ 43,620 ਰੁਪਏ ਪ੍ਰਤੀ ਤੋਲਾ ਹੋ ਗਿਆ। ਉੱਥੇ ਹੀ ਦੋ ਦਿਨ ਬਾਅਦ ਇਹ ਕੀਮਤ 43,900 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਚੁੱਕਿਆ ਹੈ। ਜਦਕਿ ਬੰਗਲੁਰੂ, ਹੈਦਰਾਬਾਦ, ਕੇਰਲ, ਭੁਵਨੇਸ਼ਵਰ, ਮੰਗਲੋਰ ਤੇ ਮੈਸੂਰ ਵਿੱਚ ਇੱਕ ਤੋਲਾ ਸੋਨੇ ਦੀ ਕੀਮਤ 42,250 ਰੁਪਏ ਹੋ ਗਈ ਸੀ। ਦੋ ਦਿਨ ਪਹਿਲਾਂ ਇਹ ਕੀਮਤ 41,350 ਰੁਪਏ ਤੱਕ ਵੀ ਆ ਗਈ ਸੀ।

    LEAVE A REPLY

    Please enter your comment!
    Please enter your name here