ਮਾਹਿਲਪੁਰ (ਸੇਖ਼ੋ)-ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਮਰਹੂਮ ਹਰਭਜਨ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਅਤੇ ਕਾਲਜ ਦੇ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਿੱਤੀ ਮਦਦ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਸਾਲਾਨਾ ਵਜੀਫ਼ਾ ਰਾਸ਼ੀ ਦੀ ਤਕਸੀਮ ਸਬੰਧੀ ਇਕ ਸਮਾਰੋਹ ਕਾਲਜ ਵਿਖੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ 16 ਹੁਸ਼ਿਆਰ ਵਿਦਿਆਰਥੀਆਂ ਨੂੰ ਵਜੀਫ਼ਾ ਰਾਸ਼ੀ ਦੇ ਚੈੱਕ ਵੰਡੇ ਗਏ। ਸਮਾਰੋਹ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ,ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸਕੱਤਰ ਗੁਰਿੰਦਰ ਸਿੰਘ ਬੈਂਸ ,ਸਹਾਇਕ ਮੈਨੇਜਰ ਗੁਰਮੇਲ ਸਿੰਘ ਗਿੱਲ ਆਦਿ ਸਮੇਤ ਹੋਰ ਅਹੁਦੇਦਾਰ ਹਾਜ਼ਰ ਹੋਏ। ਇਸ ਮੌਕੇ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਨੇ ਵਜੀਫ਼ਾ ਰਾਸ਼ੀ ਲਈ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ । ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪ੍ਰਿੰ. ਪਰਵਿੰਦਰ ਸਿੰਘ,ਦਲਜੀਤ ਸਿੰਘ ਬੈਂਸ,ਸਤਵੀਰ ਸਿੰਘ ਬੈਂਸ,ਵਰਿੰਦਰ ਸ਼ਰਮਾ,ਪ੍ਰਿੰ ਧੀਰਜ ਸ਼ਰਮਾ,ਉਪ ਪ੍ਰਿੰਸੀਪਲ ਪਵਨਦੀਪ ਚੀਮਾ ਨੇ ਵੀ ਵਿਦਿਆਰਥੀਆਂ ਨੂੰ ਵਜੀਫ਼ਾ ਰਾਸ਼ੀ ਦੀ ਪ੍ਰਾਪਤੀ ‘ਤੇ ਮੁਬਾਰਕਵਾਦ ਦਿੱਤੀ।
ਕੈਪਸ਼ਨ- ਵਜੀਫ਼ਾ Ðਰਾਸ਼ੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨਾਲ ਕਾਲਜ ਦੇ ਪ੍ਰਬੰਧਕ।