ਪੈਨਸ਼ਨ ਰੋਕਣ ‘ਤੇ ਮੋਦੀ ਸਰਕਾਰ ਦੀ ਮਨਿਸਟਰੀ ਦਾ ਰੁਖ਼ ਸਖ਼ਤ, ਜਾਣੋ ਬੈਂਕਾਂ ਨੂੰ ਕੀ ਕਿਹਾ

  0
  43

  ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

  ਇੰਡੀਅਨ ਰੇਲਵੇ ਨੇ ਪੈਨਸ਼ਨਰਜ਼ ਤੇ ਫੈਮਿਲੀ ਪੈਨਸ਼ਨਰਜ਼ ਦੀ ਪੈਨਸ਼ਨ ਰੋਕਣ ‘ਤੇ ਵੱਡਾ ਫ਼ੈਸਲਾ ਲਿਆ ਹੈ। ਰੇਲਵੇ ਮਨਿਸਟਰੀ ਨੇ PSU Bank ਦੇ ਪੈਨਸ਼ਨ ਰੋਕਣ ‘ਤੇ ਸਖ਼ਤ ਰੁਖ਼ ਅਪਨਾਇਆ ਹੈ। ਮਨਿਸਟਰੀ ਨੇ ਬਾਕਾਇਦਾ ਲੈਟਰ ਜਾਰੀ ਕਰ ਕੇ ਬੈਂਕਾਂ ਨੂੰ ਕਿਹਾ ਕਿ ਉਹ ਇਕ ਲੈਟਰ ਦੇ ਚੱਕਰ ਵਿਚ ਕਿਸੇ Pensioner/Family Pensioner ਦੀ ਪੈਨਸ਼ਨ ਨਾ ਰੋਕਣ। ਅਸਲ ਵਿਚ ਬੈਂਕ 31 ਮਾਰਚ 2020 ਤੋਂ ਬਾਅਦ ਰਿਟਾਇਰ ਰੇਲਵੇ ਮੁਲਾਜ਼ਮਾਂ ਦੀ ਪੈਨਸ਼ਨ ਇਸ ਲਈ ਰੋਕ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਹੁਣ ਤਕ ਪੈਨਸ਼ਨ ਨਾਲ ਜੁੜਿਆ ਕਾਗਜ਼ ਨਹੀਂ ਮਿਲਿਆ। ਅਜਿਹਾ ਕੋਵਿਡ-19 ਲਾਕਡਾਊਨ ਕਾਰਨ ਹੋਇਆ ਹੈ।

  ਮਨਿਸਟਰੀ ਦੇ 12 ਮਈ ਦੇ ਹੁਕਮਾਂ ਦੀ ਕਾਪੀ ਜਾਗਰਣ ਡਿਜੀਟਲ ਕੋਲ ਹੈ। ਇਸ ਵਿਚ ਰੇਲਵੇ ਮਨਿਸਟਰੀ ਨੇ ਕਿਹਾ ਕਿ ਬੈਂਕ e-PPOs ਦੇ ਬੇਸਿਸ ‘ਤੇ 31 ਮਾਰਚ 2020 ਨੂੰ ਜਾਂ ਉਸ ਤੋਂ ਬਾਅਦ ਰਿਟਾਇਰ ਲੋਕਾਂ ਦੀ ਪੈਨਸ਼ਨ ਜਾਰੀ ਕਰ ਦਿਉ। ਉਹ ਇਸ ਦੀ Hard Copy ਦਾ ਇੰਤਜ਼ਾਰ ਨਾ ਕਰਨ। ਮਨਿਸਟਰੀ ਕੋਵਿਡ-19 ਲਾਕਡਾਊਨ ਕਾਰਨ ਹੁਣ ਤਕ ਪੈਨਸ਼ਨ ਪੇਮੈਂਟ ਆਰਡਰ ਦੀ ਕਾਪੀ ਨੂੰ ਬੈਂਕਾਂ ਕੋਲ ਨਹੀਂ ਭੇਜ ਸਕੀ ਹੈ।

  ਮੋਦੀ ਸਰਕਾਰ ਦਾ ਐਲਾਨ –

  ਦੱਸ ਦੇਈਏ ਕਿ ਮੋਦੀ ਸਰਕਾਰ ਨੇ ਪਹਿਲਾਂ ਹੀ ਇਸ ਸਾਲ ਰਿਟਾਇਰ ਹੋ ਰਹੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਕੋਵਿਡ-19 ਮਹਾਂਮਾਰੀ ਕਾਰਨ ਪੈਨਸ਼ਨ ਨਾ ਬਣ ਸਕਣ ਦੀ ਸੂਰਤ ‘ਚ ਪੈਨਸ਼ਨ ਫਾਰਮ ਦੇਣ ਦੀ ਗੱਲ ਕਹੀ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਰਿਟਾਇਰਮੈਂਟ ਡੇਟ ਤੋਂ 1 ਸਾਲ ਲਈ ਇਸ ਪੈਨਸ਼ਨ ਦਾ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਮੁਤਾਬਿਕ ਮਹਾਮਾਰੀ ਦੌਰਾਨ ਮੁਲਾਜ਼ਮਾਂ ਨੂੰ ਨਿਯਮਤ ਪੈਨਸ਼ਨ ਪੇਮੈਂਟ ਆਰਡਰ ਜਾਰੀ ਹੋਣ ਤੇ ਪੇਪਰ ਵਰਕ ਪੂਰਾ ਹੋਣ ਤਕ ਪ੍ਰੋਵਿਜ਼ਨਲ ਪੈਨਸ਼ਨ ਦਿੱਤੀ ਜਾਵੇਗੀ। ਇਹੀ ਵਿਵਸਥਾ Family Pension ਲੈਣ ਵਾਲਿਆਂ ਲਈ ਹੋਵੇਗੀ।ਇਕ ਸਾਲ ਲਈ ਸਹੂਲਤ –

  ਇਹ ਸਹੂਲਤ ਕੇਂਦਰੀ ਮੁਲਾਜ਼ਮਾਂ ਲਈ ਹੈ, ਜਿਸ ਨੂੰ ਬੀਤੇ ਸਾਲ ਸ਼ੁਰੂ ਕੀਤਾ ਗਿਆ ਸੀ। ਮੋਦੀ ਸਰਕਾਰ ਨੇ ਇਸ ਸਰਵਿਸ ਨੂੰ 1 ਸਾਲ ਲਈ ਵਧਾਇਆ ਹੈ। 1 ਕਰੋੜ ਤੋਂ ਜ਼ਿਆਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 7ਵੇਂ ਤਨਖ਼ਾਹ ਕਮਿਸ਼ਨ ਤਹਿਤ ਤਨਖ਼ਾਹ ਤੇ ਪੈਨਸ਼ਨ ਮਿਲ ਰਹੀ ਹੈ।

  ਪੈਨਸ਼ਨ ਫਾਰਮ ਦੇਣ ‘ਚ ਦਿੱਕਤ –

  ਕੇਂਦਰੀ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਕਾਰਨ ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰ ਵਿਚ ਪੈਨਸ਼ਨ ਫਾਰਮ ਜਮ੍ਹਾਂ ਕਰਵਾਉਣ ਵਿਚ ਦਿੱਕਤ ਹੋ ਸਕਦੀ ਹੈ। ਅਜਿਹਾ ਵੀ ਹੋ ਸਕਦਾ ਹੈ ਕਿ ਉਹ ਸਰਵਿਸ ਬੁੱਕ ਦੇ ਨਾਲ Claim ਫਾਰਮ ਪੇ ਐਂਡ ਅਕਾਊਂਟ ਦਫ਼ਤਰ ਵਿਚ ਜਮ੍ਹਾਂ ਕਰ ਸਕਣ ਦੀ ਸਥਿਤੀ ਵਿਚ ਨਾ ਹੋਣ। ਖਾਸਕਰ ਦੋਵੇਂ ਦਫ਼ਤਰ ਜੇਕਰ ਵੱਖ-ਵੱਖ ਸ਼ਹਿਰਾਂ ਵਿਚ ਹਨ ਤਾਂ ਇਹ ਦਿੱਕਤ ਹੋਰ ਵਧ ਜਾਂਦੀ ਹੈ।

  ਪ੍ਰੋਵਿਜ਼ਨਲ ਪੈਨਸ਼ਨ ਦੀ ਵਿਵਸਥਾ –

  AG ਆਫਿਸ ਬ੍ਰਦਰਹੁੱਡ (ਪ੍ਰਯਾਗਰਾਜ) ਦੇ ਸਾਬਕਾ ਪ੍ਰਧਾਨ ਹਰਿਸ਼ੰਕਰ ਤਿਵਾੜੀ ਨੇ ਦੱਸਿਆ ਕਿ ਪ੍ਰੋਵਿਜ਼ਨਲ ਪੈਨਸ਼ਨ ਦੀ ਵਿਵਸਥਾ ਪਹਿਲਾਂ ਵੀ ਰਹੀ ਹੈ। ਕਿਸੇ ਸਰਕਾਰੀ ਮੁਲਾਜ਼ਮ ਦੇ ਰਿਟਾਇਰ ਹੋਣ ‘ਤੇ ਉਸ ਨੂੰ ਪ੍ਰੋਵਿਜ਼ਨਲ ਪੈਨਸ਼ਨ ਮਿਲਦੀ ਹੈ। ਇਹ ਪੈਨਸ਼ਨ ਉਸ ਦੀ Last drawn salary ‘ਤੇ ਬਣਦੀ ਹੈ। ਅਸਲ ਪੈਨਸ਼ਨ ਤੇ ਪ੍ਰੋਵਿਜ਼ਨਲ ਪੈਨਸ਼ਨ ਦੀ ਰਕਮ ‘ਚ ਖਾਸ ਅੰਤਰ ਨਹੀਂ ਹੁੰਦਾ।

  ਮਿਲਦੀ ਰਹੇਗੀ ਪੈਨਸ਼ਨ –

  ਅਮਲਾ ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਦੌਰਾਨ ਰਿਟਾਇਰ ਹੋਣ ਵਾਲੇ ਕੇਂਦਰੀ ਮੁਲਾਜ਼ਮਾਂ ਨੂੰ ਪੈਨਸ਼ਨ ਪੇਮੈਂਟ ਹੁਕਮ ਜਾਰੀ ਹੋਣ ਤੇ ਦੂਸਰਾ ਪੇਪਰ ਵਰਕ ਹੋਣ ਤਕ ਅਸਥਾਈ ਪੈਨਸ਼ਨ ਦੀ ਰਕਮ ਮਿਲਣੀ ਸ਼ੁਰੂ ਹੋ ਜਾਵੇਗੀ।

  LEAVE A REPLY

  Please enter your comment!
  Please enter your name here