ਅਜੇ ਸਿਰਫ਼ ਦੋ ਫ਼ੀਸਦ ਆਬਾਦੀ ਕਰੋਨਾ ਦੀ ਲਪੇਟ ’ਚ, 98% ਫ਼ੀਸਦ ਅਜੇ ਵੀ ਖ਼ਤਰੇ ਵਿਚ: ਸਰਕਾਰ

    0
    109

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਦੇਸ਼ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ, ਹਾਲਾਂਕਿ, ਮੌਤਾਂ ਦੀ ਗਿਣਤੀ ਅਜੇ ਵੀ ਡਰਾਉਣੀ ਹੈ। ਉਧਰ, ਭਾਰਤ ਸਰਕਾਰ ਨੇ ਕਿਹਾ ਹੈ ਕਿ ਦੇਸ਼ ’ਚ ਕੁੱਲ ਆਬਾਦੀ ਦੇ ਦੋ ਫ਼ੀਸਦ ਤੋਂ ਵੀ ਘੱਟ ਲੋਕ ਹੀ ਅਜੇ ਕਰੋਨਾਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਅਤੇ 98 ਫ਼ੀਸਦ ਆਬਾਦੀ ਅਜੇ ਵੀ ਕਰੋਨਾ ਦੀ ਲਪੇਟ ’ਚ ਆ ਸਕਦੀ ਹੈ।

    ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀਕੇ ਪੌਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਈ ਰਾਜਾਂ ’ਚ ਮਹਾਂਮਾਰੀ ਦਾ ਗ੍ਰਾਫ ਹੇਠਾਂ ਜਾ ਰਿਹਾ ਹੈ। ਪੌਲ ਨੇ ਕਿਹਾ, ‘ਕਰੋਨਾ ਦਾ ਫੈਲਾਅ ਰੋਕਣ ਲਈ ਵੱਡੇ ਪੱਧਰ ’ਤੇ ਕੀਤੀਆਂ ਕੋਸ਼ਿਸ਼ਾਂ ਤੇ ਜਾਂਚ ਕਾਰਨ ਕੁੱਝ ਸਥਿਰਤਾ ਆਈ ਹੈ।ਕੁੱਝ ਰਾਜਾਂ ’ਚ ਹਾਲਾਤ ਚਿੰਤਾ ਵਾਲੇ ਬਣੇ ਹੋਏ ਹਨ। ਸਥਿਤੀ ਰਲੀ-ਮਿਲੀ ਹੈ ਪਰ ਵਿਗਿਆਨਿਕ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਮਹਾਂਮਾਰੀ ਘਟ ਰਹੀ ਹੈ।’ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ, ‘ਹੁਣ ਤੱਕ ਸਾਹਮਣੇ ਆਈ ਲਾਗ ਦੀ ਇੰਨੀ ਵੱਡੀ ਗਿਣਤੀ ਦੇ ਬਾਵਜੂਦ ਅਸੀਂ ਇਸ ਨੂੰ ਦੋ ਫ਼ੀਸਦ ਤੋਂ ਘੱਟ ਆਬਾਦੀ ਤੱਕ ਸੀਮਤ ਰੱਖਣ ’ਚ ਕਾਮਯਾਬ ਹੋਏ ਹਾਂ।’

    ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆਬਾਦੀ ਦਾ ਕੁੱਲ 1.8 ਫ਼ੀਸਦ ਹਿੱਸਾ ਹੀ ਕਰੋਨਾ ਤੋਂ ਪ੍ਰਭਾਵਿਤ ਹੋਇਆ ਅਤੇ 98 ਫ਼ੀਸਦ ਆਬਾਦੀ ਅਜੇ ਵੀ ਕਰੋਨਾ ਦੀ ਲਪੇਟ ’ਚ ਆ ਸਕਦੀ ਹੈ। ਸਰਕਾਰ ਨੇ ਕਿਹਾ ਕਿ ਪਿਛਲੇ 15 ਦਿਨਾਂ ’ਚ ਇਲਾਜ ਅਧੀਨ ਮਰੀਜ਼ਾਂ ਦੀ ਦਰ 17.13 ਫ਼ੀਸਦ ਤੋਂ ਘੱਟ ਕੇ 13.3 ਫ਼ੀਸਦ ਰਹਿ ਗਈ ਹੈ।

    LEAVE A REPLY

    Please enter your comment!
    Please enter your name here