ਪੰਜਾਬ ‘ਚ ਹਨੇਰੀ-ਬਾਰਿਸ਼ ਦੀ ਸੰਭਾਵਨਾ, 50 ਕਿ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

    0
    131

    ਲੁਧਿਆਣਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੰਜਾਬ ਦੇ ਮੌਸਮ ਦਾ ਮਿਜ਼ਾਜ ਅਗਲੇ ਦੋ ਦਿਨਾਂ ਤਕ Cyclone Tauktae ਕਾਰਨ ਖ਼ਰਾਬ ਹੋ ਸਕਦਾ ਹੈ। ਬੁੱਧਵਾਰ ਸਵੇਰੇ ਕਾਲੇ ਬੱਦਲ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅਸਮਾਨ ਨੂੰ ਘੇਰ ਲਿਆ ਅਤੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ। ਸੂਰਜ ਵੀ ਗਾਇਬ ਰਿਹਾ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।

    ਹਾਲਾਂਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਤੇਜ਼ ਹਵਾਵਾਂ ਅੱਜ ਤੀਹ ਤੋਂ ਪੰਜਾਹ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ। ਸੂਬੇ ਵਿਚ ਤੂਫ਼ਾਨ ਵਰਗੀ ਸਥਿਤੀ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਵਿਚ ਬੱਦਲਵਈ ਅਤੇ ਗਰਜ ਦੇ ਨਾਲ ਕਿਣ-ਮਿਣ ਹੋ ਸਕਦੀ ਹੈ। ਹਾਲਾਂਕਿ 21 ਮਈ ਤੋਂ ਪੰਜਾਬ ਵਿਚ ਮੌਸਮ ਸਾਫ਼ ਹੋ ਜਾਵੇਗਾ।ਘਰਾਂ ਤੋਂ ਬਾਹਰ ਘੱਟ ਹੀ ਆ ਰਹੇ ਲੋਕ :

    ਗਰਮੀਆਂ ਦੇ ਮਹੀਨਿਆਂ ਵਿਚ ਲੋਕ ਘਰਾਂ ‘ਚੋਂ ਘੱਟ ਹੀ ਬਾਹਰ ਆਉਂਦੇ ਹਨ। ਪੰਜਾਬ ਵਿਚ ਕੋਰੋਨਾ ਕਾਰਨ ਲੋਕ ਬਾਜ਼ਾਰਾਂ ਵਿਚ ਘੱਟ ਆ ਰਹੇ ਹਨ। ਲੁਧਿਆਣਾ ਵਿਚ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਹਨ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸੜਕਾਂ ‘ਤੇ ਟ੍ਰੈਫਿਕ ਵੀ ਘੱਟ ਹੀ ਦੇਖਣ ਨੂੰ ਮਿਲਦਾ ਹੈ। ਲੋਕ ਘੱਟ ਹੀ ਬਾਹਰ ਆ ਰਹੇ ਹਨ। ਇਸਦੇ ਨਾਲ ਹੀ ਬਾਜ਼ਾਰਾਂ ਵਿਚ ਘੱਟ ਚਹਿਲ ਪਹਿਲ ਹੈ। ਕੋਰੋਨਾ ਦਾ ਪ੍ਰਭਾਵ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ।

    ਕਿਵੇਂ ਪਿਆ ਤੂਫ਼ਾਨ ਦਾ ਨਾਂ Tauktae :

    ਇਸ ਵਾਰ ਮਿਆਂਮਾਰ ਨੇ ਇਸ ਤੂਫ਼ਾਨ ਨੂੰ ਨਾਂ ਦਿੱਤਾ ਹੈ। ਮਿਆਂਮਾਰ ਵਿਚ Tauktae ਦਾ ਅਰਥ ਹੈ ਕਿਰਲੀ ਇਹ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕਿਰਲੀ ਹੌਲੀ ਹੌਲੀ ਚਲਦੀ ਹੈ ਅਤੇ ਅਚਾਨਕ ਆਪਣੇ ਸ਼ਿਕਾਰ ‘ਤੇ ਹਮਲਾ ਕਰਦੀ ਹੈ, ਉਸੇ ਤਰ੍ਹਾਂ ਤੂਫ਼ਾਨ ਹੌਲੀ-ਹੌਲੀ ਵਧ ਰਿਹਾ ਹੈ ਅਤੇ ਅਚਾਨਕ ਨੁਕਸਾਨ ਦਾ ਕਾਰਨ ਬਣ ਰਿਹਾ ਹੈ। ਇਸ ਕਾਰਨ ਕਰਕੇ ਤੂਫ਼ਾਨ ਦਾ ਨਾਂ Tauktae ਰੱਖਿਆ ਗਿਆ ਹੈ। ਅਗਲੇ 48 ਘੰਟੇ ਇਸ ਤੂਫ਼ਾਨ ਦੇ ਹੋਰ ਵੀ ਗੰਭੀਰ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ।

    LEAVE A REPLY

    Please enter your comment!
    Please enter your name here