ਸ਼ਰਾਬ ਪੀਣ ਨਾਲ ਹੋਈ ਮੌਤ ਉੱਤੇ ਨਹੀਂ ਮਿਲੇਗੀ ਬੀਮੇ ਦੀ ਰਕਮ: ਸੁਪਰੀਮ ਕੋਰਟ

    0
    127

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉਸ ਵਿਅਕਤੀ ਦੇ ਕਾਨੂੰਨੀ ਵਾਰਸ ਦੇ ਬੀਮੇ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਜਿਸ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਕਾਰਨ ਹੋ ਗਈ ਸੀ। ਇਸ ਵਿਚ ਕਿਹਾ ਗਿਆ ਹੈ ਕਿ ਬੀਮਾ ਕੰਪਨੀ ਦੀ ਜ਼ਿੰਮੇਵਾਰੀ ਕਿਸੇ ਹਾਦਸੇ ਕਾਰਨ ਲੱਗੀ ਸੱਟ/ਮੌਤ ਦੀ ਸਥਿਤੀ ਵਿਚ ਮੁਆਵਜ਼ਾ ਦੇਣਾ ਦੀ ਹੈ।

    ਸੁਪਰੀਮ ਕੌਰਟ ਦੇ ਬੈਂਚ ਨੇ ਰਾਸ਼ਟਰੀ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਦੇ ਉਸ ਆਦੇਸ਼ ਨੂੰ ਬਰਕਰਾਰ ਰੱਖਿਆ ਜਿਸ ਵਿਚ ਕਿਹਾ ਗਿਆ ਸੀ ਕਿ ਮੌਤ ਕਿਸੇ ਦੁਰਘਟਨਾ ਕਾਰਨ ਨਹੀਂ ਹੋਈ ਸੀ ਅਤੇ ਬੀਮਾ ਨੀਤੀ ਤਹਿਤ ਅਜਿਹੇ ਕੇਸ ਵਿਚ ਮੁਆਵਜ਼ਾ ਅਦਾ ਕਰਨ ਦੀ ਕੋਈ ਕਾਨੂੰਨੀ ਜ਼ਿੰਮੇਵਾਰੀ ਨਹੀਂ ਸੀ।ਬੈਂਚ ਨੇ ਕਿਹਾ, “ਕੇਸ ਦੇ ਤੱਥਾਂ ਅਤੇ ਹਾਲਤਾਂ ਦੇ ਮੱਦੇਨਜ਼ਰ ਸਾਨੂੰ 24 ਅਪ੍ਰੈਲ 2009 ਦੇ ਕੌਮੀ ਕਮਿਸ਼ਨ ਦੇ ਆਦੇਸ਼ ਵਿੱਚ ਦਖਲਅੰਦਾਜ਼ੀ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।” ਉਚ ਅਦਾਲਤ ਨੇ ਇਹ ਹੁਕਮ ਹਿਮਾਚਲ ਪ੍ਰਦੇਸ਼ ਰਾਜ ਵਣ ਨਿਗਮ ਵਿਚ ਤਾਇਨਾਤ ਚੌਕੀਦਾਰ ਦੀ ਕਾਨੂੰਨੀ ਵਾਰਸ ਨਰਬਦਾ ਦੇਵੀ ਦੀ ਪਟੀਸ਼ਨ ‘ਤੇ ਦਿੱਤਾ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਇਸ ਚੌਕੀਦਾਰ ਦੀ ਸਾਲ 1997 ਵਿਚ 7-8 ਅਕਤੂਬਰ ਨੂੰ ਮੌਤ ਹੋ ਗਈ ਸੀ ਅਤੇ ਪੋਸਟਮਾਰਟਮ ਰਿਪੋਰਟ ਵਿਚ ਉਸ ਦੀ ਮੌਤ ਦਾ ਕਾਰਨ ਜ਼ਿਆਦਾ ਪੀਣ ਕਾਰਨ ਦਮ ਘੁੱਟਿਆ ਦੱਸਿਆ ਗਿਆ ਸੀ।

    ਅਦਾਲਤ ਨੇ ਕਿਹਾ ਕਿ ਅਜਿਹੀ ਮੌਤ ਹਾਦਸੇ ਵਾਲੀ ਮੌਤ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੀ ਅਤੇ ਬੀਮਾ ਕੰਪਨੀ ਸੰਬੰਧਤ ਕੇਸਾਂ ਵਿੱਚ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਨਹੀਂ ਹੈ।

    LEAVE A REPLY

    Please enter your comment!
    Please enter your name here