ਕੈਨੇਡਾ ‘ਚ ਆਪਣੀ ਧੀ ਨੂੰ ਅਗ਼ਵਾ ਕਰ ਕਤਲ ਕਰਨ ਦੇ ਇਲਜ਼ਾਮ ਹੇਠ ਪਿਤਾ ਗ੍ਰਿਫ਼ਤਾਰ

  0
  221

  ਓਟਾਵਾ: ਕੈਨੇਡਾ ਦੇ ਸੂਬੇ ਓਂਟਾਰੀਓ ‘ਚ 11 ਸਾਲਾ ਬੱਚੀ ਦੀ ਲਾਸ਼ ਮਿਲਣ ਮਗਰੋਂ ਪੁਲਿਸ ਨੇ ਉਸ ਦੇ ਪਿਤਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਬੱਚੀ ਨੂੰ ਉਸ ਦੇ ਪਿਤਾ ਨੇ ਅਗਵਾ ਕੀਤਾ ਸੀ।

  ਪੀਲ ਪੁਲਿਸ ਅਧਿਕਾਰੀਆਂ ਨੇ ਮ੍ਰਿਤਕਾ ਰੀਆ ਰਾਜਕੁਮਾਰ ਦੀ ਭਾਲ ਲਈ ਐਂਬਰ ਐਲਰਟ ਵੀ ਜਾਰੀ ਕੀਤਾ ਗਿਆ ਸੀ, ਪਰ ਉਸ ਦੀ ਲਾਸ਼ ਬਰੈਂਪਟਨ ਦੇ ਘਰ ਵਿੱਚੋਂ ਮਿਲੀ ਸੀ। ਹੁਣ ਪੁਲਿਸ ਨੇ ਉਸ ਦੇ 41 ਸਾਲਾ ਪਿਤਾ ਰੁਪੇਸ਼ ਰਾਜਕੁਮਾਰ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ ਤੇ ਰੀਆ ਦੀ ਮੌਤ ਦਾ ਸੱਚ ਪਤਾ ਕਰੇਗੀ।

  ਰੀਆ ਰਾਜਕੁਮਾਰ ਮਿਸੀਸਾਗਾ ਦੇ ਮੈਡੋਵੇਲ ਵਿਲੇਜ ਪਬਲਿਕ ਸਕੂਲ ਦੀ ਵਿਦਿਆਰਥਣ ਸੀ। ਬੱਚੀ ਆਪਣੇ ਪਿਤਾ ਨਾਲ ਸਾਰਾ ਸਮਾਂ ਨਹੀਂ ਰਹਿ ਰਹੀ ਸੀ, ਅਤੇ ਉਸ ਦੀ ਮਾਂ ਨੇ ਉਸ ਨੂੰ ਵੀਰਵਾਰ ਦੁਪਹਿਰ 3.30 ਵਜੇ ਪਿਤਾ ਕੋਲ ਛੱਡਿਆ ਸੀ, ਅਤੇ 6.30 ਵਜੇ ਤਕ ਬੱਚੀ ਨੂੰ ਵਾਪਸ ਮਾਂ ਕੋਲ ਛੱਡਿਆ ਜਾਣਾ ਸੀ, ਪਰ ਅਜਿਹਾ ਨਾ ਹੋਣ ਤੇ ਮਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਸੀ।

  LEAVE A REPLY

  Please enter your comment!
  Please enter your name here