ਯੂਕੇ ਤੋਂ ਆਈ ਧੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਪਿਤਾ ਨੇ ਕੀਤੀ ਖ਼ੁਦਕੁਸ਼ੀ

  0
  216

  ਅੰਮ੍ਰਿਤਸਰ (ਜਨਗਾਥਾ ਟਾਈਮਜ਼)ਅੰਮ੍ਰਿਤਸਰ ਦੇ ਗੁਲਮੋਹਰ ਐਵਨਿਊ ਵਿਚ ਇਕ ਪਿਤਾ ਨੇ ਆਪਣੀ ਧੀ ਦੀ ਹੱਤਿਆ ਕਰਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਾ ਹੈ ਕਿ ਇਹ ਲੜਕੀ ਕੁਝ ਦਿਨ ਪਹਿਲਾਂ ਹੀ ਯੂਕੇ ਤੋਂ ਪਰਤੀ ਸੀ। ਪਿਤਾ ਡੇਵਿਡ, ਪਾਵਰਕਾਮ ਵਿਚ ਬਤੌਰ ਜੇਈ ਰਿਟਾਇਰ ਹੋਇਆ ਹੈ। ਡੇਵਿਡ ਪਿਛਲੇ ਦਿਨਾਂ ਤੋਂ ਕਾਫੀ ਪਰੇਸ਼ਾਨ ਸੀ। ਉਸ ਨੇ ਪਹਿਲਾਂ ਆਪਣੀ ਧੀ ਨੀਲੋਫਰ ਦੀ ਹੱਤਿਆ ਕੀਤੀ ਤੇ ਫਿਰ ਖ਼ੁਦ ਫਾਹਾ ਲੈ ਲਿਆ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਘਰ ਵਿਚੋਂ ਬਰਾਮਦ ਕੀਤੀਆਂ ਹਨ।

  ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਡੇਵਿਡ ਪਿਛਲੇ ਦਿਨਾਂ ਤੋਂ ਕਾਫੀ ਪਰੇਸ਼ਾਨ ਰਹਿੰਦਾ ਸੀ ਤੇ ਉਹ ਡਿਪਰੇਸ਼ਨ ਦੀ ਦਵਾਈ ਲੈ ਰਿਹਾ ਸੀ। ਅੱਜ ਸਵੇਰੇ ਜਦੋਂ ਡੇਵਿਡ ਦੀ ਪਤਨੀ ਚਰਚ ਗਈ ਤਾਂ ਡੇਵਿਡ ਨੇ ਉਸ ਨੂੰ ਕਿਹਾ ਕਿ ਉਹ ਬਾਅਦ ਵਿਚ ਚਰਚ ਆਵੇਗਾ। ਜਦੋਂ ਪਤਨੀ ਚਲੀ ਗਈ ਤਾਂ ਡੇਵਿਡ ਨੇ ਪਹਿਲਾਂ ਆਪਣੀ ਧੀ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ ਤੇ ਬਾਅਦ ਵਿਚ ਫਾਹਾ ਲੈ ਲਿਆ। ਮੌਕੇ ਉਤੇ ਪੁੱਜੀ ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਬੇਟੀ ਨੀਲੋਫਰ ਯੂਕੇ ਤੋਂ ਆਈ ਸੀ ਤੇ ਪਿਛਲੇ 15 ਦਿਨਾਂ ਤੋਂ ਘਰ ਵਿਚ ਹੀ ਰਹਿ ਰਹੀ ਸੀ। ਪੁਲਿਸ ਮੁਤਾਬਕ ਲਾਸ਼ਾਂ ਵੱਖ ਵੱਖ ਕਮਰਿਆਂ ਵਿਚ ਪਈਆਂ ਸਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  LEAVE A REPLY

  Please enter your comment!
  Please enter your name here