ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਦਰਖਤ ਵਿਚ ਵੱਜੀ, 2 ਮੌਤਾਂ

    0
    153

    ਕੋਟਕਪੁਰਾ (ਜਨਗਾਥਾ ਟਾਈਮਜ਼) ਕੋਟਕਪੁਰਾ-ਮੁਕਤਸਰ ਮੁੱਖ ਸੜਕ ਉਤੇ ਪਿੰਡ ਝਬਾਲਵਾਲੀ ਦੇ ਅੱਡੇ ਕੋਲ ਇਕ ਕਾਰ ਦਰਖਤ ਨਾਲ ਟਕਰਾਅ ਗਈ। ਕਾਰ ਵਿਚ 5 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 2 ਦੀ ਮੌਕੇ ਉਤੇ ਹੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਇਹ ਲੋਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ। ਕਾਰ ਵਿਚ ਸਵਾਰ ਮਹਿਲ ਤੇ ਬੱਚੇ ਸਮੇਤ ਤਿੰਨ ਜਣੇ ਜ਼ਖ਼ਮੀ ਵੀ ਹੋਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਮੁਕਤਸਰ ਮੇਨ ਰੋਡ ‘ਤੇ ਪਿੰਡ ਝਬੇਲਵਾਲੀ ਦੇ ਬੱਸ ਅੱਡੇ ਕੋਲ ਟੋਇਟਾ ਇਟੀਓਸ ਕਾਰ (PB 30N 0131) ਬੇਕਾਬੂ ਹੋ ਕੇ ਸੜਕ ਕੰਢੇ ਲੱਗੇ ਦਰਖ਼ਤ ਨਾਲ ਟਕਰਾ ਗਈ। ਕਾਰ ਵਿੱਚ ਪੰਜ ਜਣੇ ਸਵਾਰ ਸਨ। ਇਨ੍ਹਾਂ ਵਿੱਚੋਂ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਜੋੜਾ ਤੇ ਉਨ੍ਹਾਂ ਦੀ ਧੀ ਜ਼ਖ਼ਮੀ ਹੋ ਗਏ।

    ਮ੍ਰਿਤਕਾਂ ਦੀ ਪਛਾਣ ਓਮ ਪ੍ਰਕਾਸ਼ ਤੇ ਹਰਬੰਸ ਲਾਲ ਵਜੋਂ ਹੋਈ ਹੈ, ਜਦਕਿ ਕਾਰ ਸਵਾਰ ਸਚਿਨ, ਪਤਨੀ ਨੀਰੂ ਜੋਤੀ ਤੇ ਸਾਢੇ ਤਿੰਨ ਸਾਲ ਦੀ ਬੱਚੀ ਫਰਿਸ਼ਤਾ ਜ਼ਖ਼ਮੀ ਹਨ। ਜ਼ਖ਼ਮੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

    LEAVE A REPLY

    Please enter your comment!
    Please enter your name here