6 ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਅਤੇ ਹੋਰ ਤਰਲ ਪਦਾਰਥ ਦਿੰਦੇ ਰਹਿਣਾ ਚਾਹੀਦਾ ਹੈ —ਡਾ .ਜਸਬੀਰ ਸਿੰਘ

  0
  146

  ਹੁਸ਼ਿਆਰਪੁਰ (ਸ਼ਾਨੇ ) ਦਸਤਾਂ ਕਾਰਨ ਬੱਚਿਆਂ ਵਿੱਚ ਹੋਣ ਵਾਲੀਆ ਮੌਤਾਂ ਨੂੰ ਘਟਾਉਣਂ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋ ਚਲਾਈ ਜਾ ਰਹੀ ਤੀਬਰ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਜਿਲਾਂ ਪੱਧਰ ਤੋ ਸਿਵਲ ਹਸਪਤਾਲ ਦੇ ਬੱਚਿਆ ਦੇ ਵਾਰਡ ਵਿੱਚ ਉ. ਆਰ. ਐਸ. ਜਿੰਕ ਕਾਰਨਰ ਸਥਾਪਿਤ ਕਰਕੇ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਕੀਤੀ ਗਈ । ਇਸ ਮੋਕੇ ਉਹਨਾਂ ਦੇ ਨਾਲ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ , ਡਾ ਸੇਵਾ ਸਿੰਘ ਜਿਲਾ ਸਿਹਤ ਅਫਸਰ , ਡਾ ਰਜਿੰਦਰ ਰਾਜ , ਡਾ ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫਸਰ ਡਾ ਹਰਨੂਰ ਕੋਰ , ਡਾ ਜੇ ਐਸ ਥਿੰਦ , ਡਾ ਗੁਨਦੀਪ ਕੋਰ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਗੁਰਦੀਸ਼ ਕੋਰ , ਸੁਰਿੰਦਰ ਵਾਲੀਆ ਹਰਿੰਦਰ ਕੋਰ ਆਦਿ ਹਾਜਰ ਸਨ ।

  ਹਾਜਰੀਨ ਨੂੰ ਸਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਦਸਤ ਰੋਗ ਦਾ ਸਹੀ ਇਲਾਜ ਉ. ਆਰ. ਐਸ. ਤੇ ਜਿੰਕ ਦੀਆਂ ਗੋਲੀਆ ਹਨ । ਇਸ ਨਾਲ ਬੱਚੇ ਦੀ ਉਰਜਾਂ ਅਤੇ ਤਾਕਤ ਮੁੜ ਬਣੇ ਰਹਿਣ ਦੇ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀ ਹੁੰਦੀ । ਦਸਤ ਹੋਣ ਦੀ ਸੁਰਤ ਵਿੱਚ ਉ. ਆਰ. ਐਸ. ਦਾ ਘੋਲ ਤਿਆਰ ਕਰਕੇ ਥੋੜੀ ਥੋੜੀ ਮਾਤਰਾ ਵਿੱਚ ਬੱਚੇ ਨੂੰ ਹਰ ਪਤਲੇ ਦਸਤ ਤੋ ਬਆਦ ਪਿਲਾਇਆ ਜਾਵੇ । 6 ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਅਤੇ ਹੋਰ ਤਰਲ ਪਦਾਰਥ ਦਿੰਦੇ ਰਹਿਣਾ ਚਹੀਦਾ ਹੈ । ਇਸ ਦੇ ਨਾਲ ਹੀ ਜਿੰਕ ਦੀਆਂ ਗੋਲੀ 14 ਦਿਨ ਤੱਕ ਦਸਤ ਲੱਗਣ ਤੇ ਬੱਚੇ ਨੂੰ ਦਿੱਤੀ ਜਾਦੀ ਹੈ । 2 ਤੋ 6 ਮਹੀਨੇ ਤੱਕ ਬੱਚੇ ਨੂੰ ਰੋਜਨਾਂ ਜਿੰਕ ਦੀ ਅੱਧੀ ਗੋਲੀ ਅਤੇ ਉਸ ਤੋ ਉਪਰ ਇਕ ਗੋਲੀ ਰੋਜਾਨਾਂ ਦਿੱਤੀ ਜਾਵੇ । ਜਿੰਕ ਦੀ ਗੋਲੀ ਦੇਣ ਨਾਲ ਇਕ ਤਾਂ ਬੱਚਾਂ ਜਲਦੀ ਠੀਕ ਹੋ ਜਾਦਾ ਹੈ ਦੂਸਰਾਂ ਤਿੰਨ ਮਹੀਨੇ ਤੱਕ ਬੱਚੇ ਨੂੰ ਦਸਤ ਅਤੇ ਨਮੋਨੀਆ ਤੋ ਬਚਾ ਕੇ ਰੱਖਦਾ ਹੈ। ਇਸ ਪੰਦਰਵਾੜੇ ਦੋਰਾਨ ਹਰੇਕ ਸਿਹਤ ਸੰਸਥਾਂ ਤੇ ਜਿੰਕ ਉ. ਆਰ. ਐਸ. ਸਥਾਪਿਤ ਕਰਕੇ ਲੋਕਾਂ ਨੂੰ ਉ. ਆਰ. ਐਸ. ਦੀ ਮਹੱਤਤਾ ਅਤੇ ਘਰ ਵਿੱਚ ਉ. ਆਰ. ਐਸ. ਤਿਆਰ ਕਰਨ ਦੀ ਵਿਧੀ ਦੇ ਨਾਲ ਸਾਫ ਸਫਾਈ ਰੱਖਣ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ ।

  ਇਸ ਮੋਕੇ ਡਾ ਜਸਵੰਤ ਸਿੰਘ ਨੇ ਦੱਸਿਆ ਕਿ ਦਸਤਾਂ ਦਾ ਸਹੀ ਇਲਾਜ ਉ. ਆਰ. ਐਸ. ਤੇ ਜਿੰਕ ਦੀਆਂ ਗੋਲੀਆ ਹਨ । ਜਿਸ ਨਾਲ ਦਸਤ ਠੀਕ ਹੋ ਜਾਦੇ ਹਨ । ਜੇਕਰ ਦਸਤਾਂ ਨਾਲ ਬੱਚੇ ਨੂੰ ਬੁਖਾਰ ਹੋਵੇ , ਟੱਟੀ ਵਿੱਚ ਖੂਨ ਆਵੇ ਅਤੇ ਨਿਢਾਲ ਹੋਂਣ ਦੀ ਸੂਰਤ ਵਿੱਚ ਬੱਚੇ ਨੂੰ ਨਜਦੀਕੀ ਸਿਹਤ ਸੰਸਥਾਂ ਵਿੱਚ ਲਿਆ ਕੇ ਇਲਾਜ ਕਰਵਾਉਣਾ ਚਹੀਦਾ ਹੈ ।

  LEAVE A REPLY

  Please enter your comment!
  Please enter your name here