5 ਪਾਜ਼ਿਟਿਵ ਮਰੀਜ਼ ਆਉਣ ਨਾਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੋਈ 765 ਅਤੇ ਮੌਤਾਂ ਦੀ ਗਿਣਤੀ ਹੋਈ 22

    0
    125

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 1126 ਵਿਅਕਤੀਆਂ ਦੇ ਨਵੇਂ ਸੈਂਪਲ ਲੈਣ ਨਾਲ ਅਤੇ 129 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਅਤੇ ਪਾਜ਼ਿਟਿਵ ਮਰੀਜ਼ਾਂ ਦੇ 5 ਨਵੇਂ ਕੇਸ ਆਉਣ ਨਾਲ ਕੁੱਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 765 ਹੋ ਗਈ ਹੈ, ਇਕ ਮੌਤ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 22 । ਜ਼ਿਲ੍ਹੇ ਵਿੱਚ ਕੁੱਲ ਸੈਂਪਲਾਂ ਦੀ ਗਿਣਤੀ 37515 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 33448 ਸੈਂਪਲ ਨੈਗੇਟਿਵ, ਜਦ ਕਿ 3318 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 57 ਸੈਂਪਲ ਇਨਵੈਲਡ ਹਨ। ਐਕਟਿਵ ਕੇਸਾਂ ਦੀ ਗਿਣਤੀ 148 ਹੈ, ਤੇ 595 ਮਰੀਜ਼ ਠੀਕ ਹੋ ਕਿ ਆਪਣੇ ਘਰ ਜਾ ਚੁੱਕੇ ਹਨ। ਮੌਤਾਂ ਦੀ ਗਿਣਤੀ 22 ਹੋ ਗਈ ਹੈ।

    ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ, ਕਿ ਜ਼ਿਲ੍ਹੇ ਵਿੱਚ 5 ਨਵੇਂ ਕੇਸ ਪਾਜ਼ਿਟਿਵ ਆਏ ਹਨ ਜਿਨ੍ਹਾਂ ਵਿੱਚ 2 ਕੇਸ ਮੁਕੇਰੀਆਂ, 1 ਸ਼ੀਸ ਮਹਿਲ ਬਾਜ਼ਾਰ ਦਾ ਕੇਸ ਜਲੰਧਰ ਤੋਂ ਰਿਪੋਰਟ ਹੋਇਆ ਹੈ, 1 ਕੇਸ ਗੜ੍ਹਸ਼ੰਕਰ ਦਾ ਨਵੇਂ ਸ਼ਹਿਰ ਤੋਂ ਰਿਪੋਰਟ ਹੋਇਆ ਹੈ, 1 ਮੌਤ ਬੰਜਰਬਾਗ ਦੀ 75 ਸਾਲਾਂ ਔਰਤ ਜੋ ਪਹਿਲਾਂ ਤੋਂ ਹਾਈ ਬਲੱਡ ਪ੍ਰੈਸ਼ਰ ਤੇ ਗੰਭੀਰ ਬਿਮਾਰੀ ਤੋਂ ਪੀੜਤ ਸੀ ਅੰਮ੍ਰਿਤਸਰ ਵਿਖੇ ਮੌਤ ਹੋਈ ਹੈ।

    ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਵਿੱਚ ਕੋਵਿਡ-19 ਵਾਇਰਸ ਦੇ ਕੇਸਾਂ ਦੇ ਵੱਧਣ ਨਾਲ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦਾ ਲੋੜ ਨਹੀ ਬਲਕਿ ਸਿਹਤ ਨਿਯਮਾਂ ਨੂੰ ਅਪਣਾਉਦੇ ਹੋਏ ਇਸ ਬਿਮਾਰੀ ਨੂੰ ਹਰਾਉਣ ਦੀ ਜ਼ਰੂਰਤ ਹੈ, ਮਿਸ਼ਨ ਫ਼ਤਹਿ ਨੂੰ ਹਾਸਿਲ ਕਰਨ ਲਈ ਸਾਨੂੰ ਘਰ ਤੋਂ ਬਾਹਰ ਨਿਕਲ ਸਮੇਂ ਮਾਸਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸਮੇਂ-ਸਮੇਂ ਹੱਥਾਂ ਨੂੰ ਸਾਫ਼ ਕਰਨਾ ਚਾਹੀਦਾ ਹੈ।

    LEAVE A REPLY

    Please enter your comment!
    Please enter your name here