ਪ੍ਰੋ. ਜੇ ਬੀ ਸੇਖੋਂ ਖ਼ਾਲਸਾ ਕਾਲਜ ਅਧਿਆਪਕ ਜੱਥੇਬੰਦੀ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ :

    0
    149

    ਮਾਹਿਲਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਮਾਹਿਲਪੁਰ : ਸਿੱਖ ਵਿੱਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਪ੍ਰਧਾਨਗੀ ਹੇਠ ਚੱਲ ਰਹੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿੱਚ ਪੰਜਾਬ ਐਂਡ ਚੰਡੀਗੜ੍ਹ ਅਧਿਆਨ ਯੂਨੀਅਨ ਦੀ ਸਥਾਨਕ ਯੂਨਿਟ ਦੀ ਮੀਟਿੰਗ ਹੋਈ। ਇਸ ਮੌਕੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਜੇ.ਬੀ.ਸੇਖੋਂ ਨੂੰ ਸਰਬ ਸੰਮਤੀ ਨਾਲ ਦੋ ਸਾਲਾਂ ਲਈ ਕਾਲਜ ਯੂਨਿਟ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਹੋਰ ਅਹੁਦੇਦਾਰਾਂ ਵਿੱਚ ਡਾ. ਵਰਿੰਦਰ ਸਿੰਘ ਨੂੰ ਯੂਨਿਟ ਦੇ ਜਨਰਲ ਸਕੱਤਰ ਵਜੋਂ ਅਤੇ ਪ੍ਰੋ ਕੰਚਨ ਨੂੰ ਵਿੱਤ ਸਕੱਤਰ ਵਜੋਂ ਚੁਣਿਆ ਗਿਆ। ਮੀਟਿੰਗ ਦੌਰਾਨ ਕਾਲਜ ਦੇ ਤਿੰਨ ਅਧਿਆਪਕਾਂ ਪ੍ਰੋ. ਜਸਵਿੰਦਰ ਸਿੰਘ,ਡਾ. ਰਾਕੇਸ਼ ਕੁਮਾਰ ਅਤੇ ਪ੍ਰੋ ਵਿਕਰਾਂਤ ਰਾਣਾ ਦੇ ਨਾਮ ਯੂਨਿਟ ਦੇ ਡੈਲੀਗੇਟ ਨੁਮਾਂਇੰਦਿਆਂ ਵਜੋਂ ਚੁਣੇ ਗਏ। ਇਸ ਮੌਕੇ ਅਧਿਆਪਕਾਂ ਨੇ ਕਰੋਨਾ ਦੌਰ ਵਿੱਚ ਚਲਾਏ ਜਾ ਰਹੇ ਆਨਲਾਈਨ ਅਧਿਆਪਨ ਸੰਬੰਧੀ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਕਾਲਜ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਪ੍ਰੋ ਜੇ ਬੀ ਸੇਖੋਂ ਨੇ ਕਿਹਾ ਕਿ ਅਧਿਆਪਕਾਂ ਦੇ ਹੱਕਾਂ ਪ੍ਰਤੀ, ਵਿਦਿਆਰਥੀਆਂ ਦੀ ਭਲਾਈ ਲਈ ਅਤੇ ਸੰਸਥਾ ਦੇ ਹਿਤਾਂ ਲਈ ਉਹ ਆਪਣਾ ਕੰਮ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕਰਨਗੇ।

    ਮੀਟਿੰਗ ਦੀ ਕਾਰਵਾਈ ਪ੍ਰੋ. ਵਿਕਰਾਂਤ ਰਾਣਾ ਨੇ ਚਲਾਈ। ਇਸ ਮੌਕੇ ਪ੍ਰੋ. ਅਰਾਧਨਾ ਦੁੱਗਲ,ਡਾ. ਜਸਵਿੰਦਰ ਸਿੰਘ, ਪ੍ਰੋ. ਬਿਮਲਾ ਜਸਵਾਲ, ਮੈਡਮ ਸ਼ਵਿੰਦਰ ਕੌਰ, ਪ੍ਰੋ. ਆਰਤੀ ਸ਼ਰਮਾ,ਡਾ ਕੋਮਲ ਬੱਧਨ, ਡਾ. ਰਾਜ ਕੁਮਾਰ, ਪ੍ਰੋ. ਤਜਿੰਦਰ ਸਿੰਘ, ਡਾ. ਤਾਰਾ ਦੇਵੀ, ਪ੍ਰੋ. ਅਮਰਜੀਤ ਸਿੰਘ,ਪ੍ਰੋ. ਬਲਵੀਰ ਕੌਰ ਰੀਹਲ, ਪ੍ਰੋ. ਦਵਿੰਦਰ ਠਾਕੁਰ, ਪ੍ਰੋ. ਨਵਦੀਪ ਕੌਰ, ਡਾ. ਦੀਪਕ, ਡਾ. ਪ੍ਰਤਿਭਾ ਚੌਹਾਨ ਅਤੇ ਪ੍ਰੋ. ਅਮਰਜੋਤੀ ਆਦਿ ਹਾਜ਼ਰ ਸਨ।

    LEAVE A REPLY

    Please enter your comment!
    Please enter your name here