25,000 ਭਾਰਤੀ ਅਮਰੀਕਾ ਤੋਂ ਪਰਤਣ ਲਈ ਕਾਹਲੇ !

    0
    136

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਵਾਸ਼ਿੰਗਟਨ : ਕੋਰੋਨਾ ਮਹਾਂਮਾਰੀ ਵਿਚਾਲੇ ਅਮਰੀਕਾ ‘ਚ ਫਸੇ ਭਾਰਤੀ ਪਰਿਵਾਰਾਂ ਦੀ ਦੇਸ਼ ਵਾਪਸੀ ਦੇ ਯਤਨ ਸ਼ੁਰੂ ਹੋ ਚੁੱਕੇ ਹਨ। ਅਮਰੀਕਾ ‘ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ 25,000 ਭਾਰਤੀਆਂ ਨੂੰ ਦੇਸ਼ ਵਾਪਸੀ ਲਈ ਰਜਿਸਟਰ ਕੀਤਾ ਗਿਆ ਹੈ ਜੋ ਜਲਦ ਹੀ ਦੇਸ਼ ਪਰਤ ਸਕਣਗੇ।

    ਨਿਊਜ਼ ਏਜੰਸੀ ਨੂੰ ਦਿੱਤੀ ਜਾਣਕਾਰੀ ‘ਚ ਉਨ੍ਹਾਂ ਦੱਸਿਆ ਕਿ ਪਹਿਲੇ ਹਫ਼ਤੇ 25,000 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ਲੋਕਾਂ ਲਈ ਉਡਾਣਾਂ ਨਿਸ਼ਚਿਤ ਕਰ ਲਈਆਂ ਗਈਆਂ ਹਨ। ਪਹਿਲੇ ਗੇੜ ‘ਚ ਸੱਤ ਉਡਾਣਾਂ ਟੇਕ-ਆਫ਼ ਕਰਨਗੀਆਂ।

    ਸੰਧੂ ਨੇ ਕਿਹਾ ਭਾਰਤ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀ ਨਾਗਰਿਕਾਂ ਲਈ ਕਈ ਗੱਲਾਂ ਮਾਇਨੇ ਰੱਖਦੀਆਂ ਹਨ। ਸਭ ਤੋਂ ਪਹਿਲੀ ਗੱਲ ਨਾਗਰਿਕਾਂ ਦੀ ਸਥਾਨਕ ਸਥਿਤੀ ਕੀ ਹੈ। ਉਨ੍ਹਾਂ ਦੀ ਸਿਹਤ ਸੰਬੰਧੀ ਰਿਪੋਰਟ ਦੇ ਨਤੀਜੇ ਕੀ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਆਧਾਰ ‘ਤੇ ਪਹਿਲੇ ਹਫ਼ਤੇ ਦੇ ਪ੍ਰਗੋਰਾਮ ਨੂੰ ਅੱਗੇ ਵਧਾਇਆ ਜਾਵੇਗਾ।

    LEAVE A REPLY

    Please enter your comment!
    Please enter your name here