ਸਰਹੱਦ ‘ਤੇ ਭਾਰਤ ਤੇ ਚੀਨ ਦੀ ਫ਼ੌਜ ਭਿੜੀ, ਕਈ ਜਵਾਨ ਜ਼ਖਮੀ !

    0
    118

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਭਾਰਤ ਤੇ ਚੀਨ ਦੀ ਹਥਿਆਰਬੰਦ ਫ਼ੌਜ ਦੀ ਟੁੱਕੜੀ ਉੱਤਰੀ ਸਿੱਕਮ ਦੇ ਸਰਹੱਦੀ ਇਲਾਕੇ ‘ਚ ਆਪਸ ਵਿੱਚ ਭਿੜ ਗਈ। ਇਸ ਝੜਪ ‘ਚ ਕੁੱਲ 11 ਸੈਨਿਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਜਿਸ ‘ਚ ਭਾਰਤੀ ਫ਼ੌਜ ਦੇ ਚਾਰ ਸੈਨਿਕ ਸ਼ਾਮਲ ਹਨ।

    ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਹੋਈ ਇਸ ਝੜਪ ‘ਚ ਦੋਵਾਂ ਪਾਸਿਆਂ ਦੇ ਸੈਨਿਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸੂਤਰਾਂ ਮੁਤਾਬਕ ਮੰਨਿਆ ਜਾਂਦਾ ਹੈ ਕਿ ਲਗਪਗ 150 ਫ਼ੌਜੀ ਇਸ ਝੜਪ ਵਿੱਚ ਸ਼ਾਮਲ ਹੋਏ ਸਨ।

    2017 ਵਿੱਚ ਹੋਈ ਇਸ ਤੋਂ ਪਹਿਲਾਂ ਹੋਈ ਇੱਕ ਘਟਨਾ ਵਿੱਚ ਪੂਰਬੀ ਲੱਦਾਖ ਦੇ ਪੈਨਗੋਂਗ ਤਸੋ (ਝੀਲ) ਨੇੜੇ ਫ਼ੌਜਾਂ ਨੇ ਇੱਕ-ਦੂਜੇ ‘ਤੇ ਪੱਥਰਬਾਜ਼ੀ ਕੀਤੀ ਸੀ। ਸੈਨਾ ਦੀ ਅਧਿਕਾਰੀਆਂ ਨੇ ਐਤਵਾਰ ਸਵੇਰੇ ਹੋਈ ਸਿੱਕਮ ਵਿੱਚ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਚਾਰ ਭਾਰਤੀ ਤੇ ਸੱਤ ਚੀਨੀ ਫ਼ੌਜੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

    ਇਹ ਘਟਨਾ ਸ਼ਨੀਵਾਰ ਨੂੰ ਵਾਪਰੀ ਜਿਸ ਵਿੱਚ ‘ਨਕੂ ਲਾ ਸੈਕਟਰ’ ਜੋ ਮੁਗੁਥਾਂਗ ਤੋਂ ਅੱਗੇ ਹੈ, ਇਹ 16,000 ਫੁੱਟ ਤੋਂ ਜ਼ਿਆਦਾ ਦੀ ਉਚਾਈ ’ਤੇ ਹੈ। ਸੀਮਾ ਦੇ ਇਸ ਹਿੱਸੇ ਦਾ ਹਾਲੇ ਕੋਈ ਹੱਲ ਨਹੀਂ ਹੋਇਆ ਹੈ। ਭਾਰਤ ਤੇ ਚੀਨ ਦੀ ਇੱਕ ਤੈਅ ਸੀਮਾ 3445 ਕਿਲੋਮੀਟਰ ਦੀ ਹੱਦ ਹੈ ਜਿਸ ਨੂੰ ਅਸਲ ਕੰਟਰੋਲ ਰੇਖਾ ਕਿਹਾ ਜਾਂਦਾ ਹੈ, ਜੋ ਪੂਰਬ-ਪੱਛਮ ਵਿੱਚ ਇਕਸਾਰ ਵਿੱਚ ਹਿਮਾਲੀਅਨ ਰੀਜਲਾਈਨ ਦੇ ਨਾਲ-ਨਾਲ ਚੱਲਦੀ ਹੈ।

    ਮੌਜੂਦਾ ਪ੍ਰੋਟੋਕੋਲ ਦੇ ਅਨੁਸਾਰ ਜਦੋਂ ਐਲਏਸੀ ਦੇ ਵਿਵਾਦਤ ਹਿੱਸਿਆਂ ਵਿੱਚ ਦੋਵੇਂ ਪਾਸਿਓਂ ਫ਼ੌਜਾਂ ਆਹਮੋ-ਸਾਹਮਣੇ ਆਉਂਦੀਆਂ ਹਨ, ਤਾਂ ਦੋਵੇਂ ਧਿਰਾਂ ਇੱਕ ਦੂਜੇ ਨੂੰ ਵਾਪਸ ਜਾਣ ਲਈ ਕਹਿੰਦੀਆਂ ਹਨ। ਮਿਲਟਰੀ ਅਬਜ਼ਰਵਰਾਂ ਨੇ ਦੱਸਿਆ ਕਿ ਦੋਵੇਂ ਦੇਸ਼ ਪਿਛਲੇ ਇੱਕ ਦਹਾਕੇ ਵਿੱਚ ਕਈ ਵਾਰ ਹਮਲਾਵਰ ਰਹੇ ਹਨ। ਇੱਕ ਦੂਜੇ ਦੀ ਗਸ਼ਤ ਦੀ ਗਤੀਵਿਧੀ ਬਾਰੇ ਬਿਹਤਰ ਸੰਚਾਰ ਤੇ ਜਾਣਕਾਰੀ ਦੇ ਨਾਲ ਫੌਜਾਂ ਦੀ ਪਹੁੰਚ ਵਿੱਚ ਵਾਧਾ ਹੋਇਆ ਹੈ ਤੇ ਇਹ ਇਸ ਦਾ ਮੁਕਾਬਲਾ ਕਰਨ ਲਈ ਪ੍ਰਤੀਕ੍ਰਿਆ ਤਿਆਰ ਕਰਨ ਵਿੱਚ ਸਹਾਇਤਾ ਕਰਦਾ ਹੈ।

    LEAVE A REPLY

    Please enter your comment!
    Please enter your name here