ਫ਼ਰਜ਼ੀ ਪੁਲਿਸ ਮੁਲਾਜ਼ਮ ਬਣ ਮਾਸਕ ਨਾ ਪਾਉਣ ‘ਤੇ 15 ਨੌਜਵਾਨਾਂ ਦੇ ਕੱਟੇ ਚਲਾਨ :

    0
    145

    ਪਟਿਆਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਪਟਿਆਲਾ : ਐਤਵਾਰ ਸਵੇਰੇ 5 ਵਜੇ ਸੁਲਰ ਰੋਡ, ਪਟਿਆਲਾ ਵਿਖੇ ਪੁਲਿਸ ਮੁਲਾਜ਼ਮ ਬਣ ਠੱਗਾਂ ਨੇ 15-16 ਨੌਜਵਾਨਾਂ ਨੂੰ ਮਾਸਕ ਨਾ ਪਾਉਣ ‘ਤੇ 800-800 ਰੁਪਏ ਦਾ ਚਲਾਨ ਕੱਟਿਆ। ਜਦੋਂ ਕਿ ਮਾਸਕ ਨਾ ਪਹਿਨਣ ‘ਤੇ ਸਿਰਫ਼ 500 ਚਲਾਨ ਹੁੰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਨੌਜਵਾਨਾਂ ਕੋਲ ਪੈਸੇ ਨਹੀਂ ਸਨ, ਉਨ੍ਹਾਂ ਦੇ ਮੋਬਾਈਲ ਆਪਣੇ ਕੋਲ ਰੱਖ ਘਰੋਂ ਪੈਸੇ ਲਿਆਉਣ ਲਈ ਕਿਹਾ। ਪੈਸੇ ਲੈਣ ਤੋਂ ਬਾਅਦ ਰਸੀਦ ਦੇ ਨਾਮ ‘ਤੇ ਚਿੱਟੇ ਕਾਗਜ਼ ‘ਤੇ ਫ਼ਤਹਿ ਮਿਸ਼ਨ ਪੰਜਾਬ ਅਤੇ ਨੋ ਮਾਸਕ ਲਿਖ ਕੇ ਇੱਕ ਪਰਚੀ ‘ਤੇ ਦਸਤਖ਼ਤ ਕਰ ਥਮਾ ਦਿੱਤੀ ਗਈ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਆਕਾਸ਼ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।

    ਆਕਾਸ਼ ਨੇ ਦੱਸਿਆ ਕਿ ਹਰ ਰੋਜ਼ 15-16 ਨੌਜਵਾਨ ਕ੍ਰਿਕਟ ਖੇਡਣ ਜਾਂਦੇ ਸਨ। ਐਤਵਾਰ ਸਵੇਰੇ 5 ਵਜੇ ਸਾਰੇ ਦੋਸਤ ਸੁਲਰ ਰੋਡ ‘ਤੇ ਜਾ ਰਹੇ ਸਨ ਕਿ 4 ਨੌਜਵਾਨ ਸਾਦੇ ਕੱਪੜੇ ਪਾ ਕੇ ਆਏ। ਜੁੱਤੇ ਪੁਲਿਸ ਵਾਲਿਆਂ ਵਾਂਗ ਪਹਿਨੇ ਹੋਏ ਸਨ। ਹੱਥ ਵਿਚ ਡੰਡੇ ਸਨ। ਇਕਦਮ ਮੂਹਰੇ ਆਕੇ ਖੜ੍ਹ ਗਏ ਅਤੇ ਪੁੱਛਿਆ ਕਿ ਮਾਸਕ ਕਿਉਂ ਨਹੀਂ ਪਹਿਨੇ। ਨਕਲੀ ਪੁਲਿਸ ਵਾਲਿਆਂ ਨੇ ਧਮਕੀ ਦਿੱਤੀ ਕਿ ਜੇ ਭੱਜੋਂਗੇ ਤਾਂ ਕੁਟਾਂਗੇ ਜੇ ਖੜ੍ਹੇ ਰਹੇ ਤਾਂ ਛੱਡ ਦਿਆਂਗੇ। ਇਸ ਤੋਂ ਬਾਅਦ 800-800 ਦਾ ਚਲਾਨ ਕਰ ਦਿੱਤਾ। ਜਾਣਕਾਰੀ ਦੇ ਅਧਾਰ ‘ਤੇ ਪੁਲਿਸ ਸੀਸੀਟੀਵੀ ਦੀ ਭਾਲ ਕਰ ਰਹੀ ਹੈ।

     

    LEAVE A REPLY

    Please enter your comment!
    Please enter your name here