ਕੋਰੋਨਾਵਾਇਰਸ ‘ਚ ਨਿਵੇਕਲੇ ਢੰਗ ਨਾਲ ਬਰਾਤ ਲੈ ਕੇ ਪੁੱਜਾ ਲਾੜਾ :

    0
    138

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਕੋਰੋਨਾਵਾਇਰਸ ਦੌਰਾਨ ਸਾਦੇ ਵਿਆਹਾਂ ਦਾ ਦੌਰ ਪ੍ਰਚਲਿਤ ਹੋਇਆ ਹੈ। ਅਜਿਹੇ ‘ਚ ਕੁਰਾਲੀ ਦੇ ਨੇੜਲੇ ਪਿੰਡ ਬੰਨ੍ਹਮਾਜਰਾ ਦੇ ਨੌਜਵਾਨ ਨੇ ਸਾਦੇ ਤੇ ਨਿਵੇਕਲੇ ਢੰਗ ਨਾਲ ਵਿਆਹ ਕਰਵਾ ਕੇ ਮਿਸਾਲ ਕਾਇਮ ਕੀਤੀ ਹੈ। ਗੁਰਸਿਮਰਨ ਸਿੰਘ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਟਰੈਕਟਰ ‘ਤੇ ਲੈ ਕੇ ਆਇਆ ਹੈ।

    ਪਿੰਡ ਬੰਨ੍ਹਮਾਜਰਾ ਦੇ ਕਿਸਾਨ ਪਰਿਵਾਰ ਦੇ ਗੁਰਸਿਮਰਨਜੀਤ ਸਿੰਘ ਵਿਰਕ ਦਾ ਵਿਆਹ ਕੁਰਾਲੀ ਨਿਵਾਸੀ ਮਨਦੀਪ ਕੌਰ ਨਾਲ ਤੈਅ ਹੋਇਆ ਸੀ। ਕੋਵਿਡ-19 ‘ਚ ਪਾਬੰਦੀ ਦੌਰਾਨ ਗੁਰਸਿਮਰਨਜੀਤ ਬਰਾਤ ਲਈ ਮਹਿੰਗੀਆਂ ਗੱਡੀਆਂ ਲਿਜਾਣ ਦੀ ਥਾਂ ਆਪਣਾ ਟਰੈਕਟਰ ਫੁੱਲਾਂ ਨਾਲ ਸ਼ਿੰਗਾਰ ਕੇ ਖ਼ੁਦ ਚਲਾ ਕੇ ਕੁਰਾਲੀ ਪੁੱਜਿਆ। ਗੁਰਸਿਮਰਨਜੀਤ ਵਿਆਹ ‘ਚ ਸਿਰਫ਼ 20 ਰਿਸ਼ਤੇਦਾਰਾਂ ਸ਼ਾਮਲ ਹੋਏ ਸਨ।

    LEAVE A REPLY

    Please enter your comment!
    Please enter your name here