ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਹੁਕਮ ਜਾਰੀ :

    0
    154

    ਫ਼ਤਹਿਗੜ੍ਹ ਸਾਹਿਬ, ਜਨਗਾਥਾ ਟਾਇਮਜ਼: (ਰਵਿੰਦਰ)

    ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਮੈਜਿਸਟਰੇਟ ਫ਼ਤਹਿਗੜ੍ਹ ਸਾਹਿਬ ਅੰਮ੍ਰਿਤ ਕੌਰ ਗਿੱਲ ਨੇ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਜ਼ਿਲ੍ਹਾ ਵਾਸੀਆਂ ਲਈ ਇਹ ਲਾਜ਼ਮੀ ਹੈ ਕਿ ਜੇ ਉਹ ਕਿਸੇ ਵੀ ਕੋਰੋਨਾ ਪਾਜ਼ੇਟਿਵ ਮਰੀਜ਼ ਦੇ (ਉਹਦੇ ਇਨਫੈਕਟਿਡ ਪੀਰੀਅਡ ਦੌਰਾਨ) ਸੰਪਰਕ ਵਿੱਚ ਆਏ ਹਨ ਤਾਂ ਉਹ ਫੌਰੀ 104 ਨੰਬਰ ‘ਤੇ ਜਾਂ ਆਪਣੇ ਨੇੜਲੇ ਸਰਕਾਰੀ ਹਸਪਤਾਲ/ ਲੋਕਲ ਹੈਲਥ ਅਥਾਰਟੀ ਨੂੰ 48 ਘੰਟਿਆਂ ਦੇ ਵਿੱਚ ਵਿੱਚ ਜਾਣਕਾਰੀ ਜ਼ਰੂਰ ਦੇਣ।

    ਕੋਈ ਵੀ ਕੋਰੋਨਾ ਮਰੀਜ਼ ਜਿਹੜਾ ਘਰ ਵਿੱਚ ਇਕਾਂਤਵਾਸ ਹੈ, ਸਿਵਾਏ ਮੈਡੀਕਲ ਐਮਰਜੈਂਸੀ ਦੇ ਇਕਾਂਤਵਾਸ ਦਾ ਸਮਾਂ ਪੂਰਾ ਹੋਣ ਤੱਕ ਘਰਾਂ ਬਾਹਰੋਂ ਨਹੀਂ ਜਾਏਗਾ। ਜਿਹੜੇ ਘਰ ਵਿੱਚ ਕੋਰੋਨਾ ਪਾਜ਼ੇਟਿਵ ਮਰੀਜ਼ ਇਕਾਂਤਵਾਸ ਹੈ, ਉਸ ਘਰ ਵਿਚਲੇ ਪਰਿਵਾਰਕ ਮੈਂਬਰ/ਉਸ ਘਰ ਵਿੱਚ ਰਹਿਣ ਵਾਲੇ ਹੋਰ ਲੋਕ (ਸਮੇਤ ਘਰ ਵਿੱਚ ਕੰਮ ਕਰਨ ਵਾਲਿਆਂ ਦੇ) ਸਿਹਤ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਨਾਉਣਗੇ।

    ਇਸ ਦੇ ਨਾਲ ਨਾਲ ਉਹ ਵੀ ਆਪਣੇ ਆਪ ਨੂੰ 05 ਦਿਨ ਤੱਕ ਇਕਾਂਤਵਾਸ ਰੱਖਣਗੇ ਤੇ ਆਪਣੀ ਸਿਹਤ ਦਾ ਮੁਲਾਂਕਣ ਕਰਨਗੇ, ਜੇ ਉਨ੍ਹਾਂ ਵਿੱਚ ਕੋਰੋਨਾ ਸੰਬੰਧੀ ਲੱਛਣ ਆਉਣ ਤਾਂ ਉਹ ਟੈਸਟ ਕਰਵਾਉਣਗੇ ਅਤੇ ਟੈਸਟ ਨੈਗੇਟਿਵ ਆਉਣ ‘ਤੇ ਹੀ ਘਰ ਛੱਡਣਗੇ।

    ਜਿਹੜੇ ਘਰ ਵਿੱਚ ਕੋਰੋਨਾ ਪੀੜਤ ਮਰੀਜ਼ ਇਕਾਂਤਵਾਸ ਹੈ, ਉਸ ਘਰ ਵਿੱਚ ਕੋਈ ਵੀ ਵਿਅਕਤੀ (ਵਿਜ਼ਟਰ/ਮਹਿਮਾਨ) ਬਾਹਰੋਂ ਨਹੀਂ ਆਏਗਾ, ਜੇ ਕੋਈ ਅਜਿਹਾ ਕਰੇਗਾ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਧਾਰਾ 144 ਅਧੀਨ ਤਹਿਤ ਇਕੱਠਾਂ ਜਾਂ ਕਰਫਿਊ ਸੰਬੰਧੀ ਜੋ ਹੁਕਮ ਜਾਰੀ ਕੀਤੇ ਗਏ ਹਨ, ਉਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੀ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

    ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕੀਤੇ ਹਨ ਕਿ ਕੰਨਟੇਨਮੈਂਟ ਜ਼ੋਨਾਂ ਵਿਚਲੇ ਵਿਅਕਤੀ ਨਾ ਤਾਂ ਇਸ ਜ਼ੋਨ ਤੋਂ ਬਾਹਰ ਜਾਣਗੇ ਤੇ ਨਾ ਹੀ ਬਾਹਰੋਂ ਕੋਈ ਵਿਅਕਤੀ ਕੰਨਟੇਨਮੈਂਟ ਜ਼ੋਨ ਵਿੱਚ ਦਾਖ਼ਲ ਹੋਵੇ (ਸਿਵਾਏ ਮੈਡੀਕਲ ਐਮਰਜੈਂਸੀ ਏਡ ਜਾਂ ਜ਼ਰੂਰੀ ਵਸਤਾਂ ਜਾਂ ਸਪਲਾਈ)। ਕੰਨਟੇਨਮੈਂਟ ਜ਼ੋਨ ਵਿੱਚ 100 ਫ਼ੀਸਦ ਟੈਸਟਿੰਗ ਲਾਜ਼ਮੀ ਹੈ ਤੇ ਕੋਈ ਵੀ ਵਿਅਕਤੀ ਕੋਰੋਨਾ ਟੈਸਟਿੰਗ ਸੰਬੰਧੀ ਆਪਣਾ ਸੈਂਪਲ ਦੇਣ ਤੋਂ ਇਨਕਾਰ ਤਾਂ ਇਤਰਾਜ਼ ਨਹੀਂ ਕਰੇਗਾ।

    ਜੇ ਕਰ ਕੋਈ ਇਕਾਂਤਵਾਸ ਸੰਬੰਧੀ ਉਲੰਘਣਾ ਕਰਦਾ ਹੈ ਤਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਜ਼ ਜਾਂ ਗੁਆਂਢੀ ਕੰਟਰੋਲ ਰੂਮ ਜਾਂ ਏਰੀਏ ਦੇ ਪੀ.ਐੱਸ. ਵਿਖੇ (ਫ਼ੋਨ ਨੰਬਰ ਮਕਾਨ ਦੇ ਬਾਹਰ ਲਾਏ ਜਾਂਦੇ ਇਕਾਂਤਵਾਸ ਸੰਬੰਧੀ ਪੋਸਟਰ ਤੇ ਦਰਸਾਏ ਹੁੰਦੇ ਹਨ) ਦੇਣ ਅਤੇ ਉਹ ਪੂਰੀਆਂ ਸਾਵਧਾਨੀਆਂ ਵਰਤਦਿਆਂ ਇਕਾਂਤਵਾਸ ਵਾਲੇ ਮਕਾਨ ਦੇ ਮੁੱਖ ਗੇਟ ਤੱਕ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾ ਸਕਦੇ ਹਨ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

    LEAVE A REPLY

    Please enter your comment!
    Please enter your name here