ਭਾਈ ਰਾਜਪਾਲ ਸਿੰਘ ਪਟਿਆਲਾ ਵਾਲਿਆਂ ਦਾ ਰਾਗੀ ਜੱਥਾ ‘ਵੰਦੇ ਭਾਰਤ ਮਿਸ਼ਨ’ ਰਾਹੀਂ ਪੰਜਾਬ ਮੁੜਿਆ

    0
    145

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਔਕਲੈਂਡ : ‘ਵੰਦੇ ਭਾਰਤ ਮਿਸ਼ਨ’ ਵੱਖ-ਵੱਖ ਦੇਸ਼ਾਂ ਦੇ ਵਿਚ ਅਟਕ ਗਏ ਭਾਰਤੀਆਂ ਨੂੰ ਵਤਨ ਵਾਪਿਸੀ ਕਰਵਾ ਰਿਹਾ ਹੈ। ਅੱਜ ਔਕਲੈਂਡ ਸ਼ਹਿਰ ਤੋਂ ਏਅਰ ਇੰਡੀਆ ਦਾ 10ਵਾਂ ਜਹਾਜ਼ ਦਿੱਲੀ ਲਈ ਰਵਾਨਾ ਹੋਇਆ। ਇਸ ਦੇ ਵਿਚ ਭਾਈ ਰਾਜਪਾਲ ਸਿੰਘ ਪਟਿਆਲਾ ਵਾਲੇ, ਉਨ੍ਹਾਂ ਦੇ ਸਹਾਇਕ ਸਾਥੀ ਭਾਈ ਕੁਲਵਿੰਦਰ ਸਿੰਘ ਅਤੇ ਤਬਲਾ ਵਾਦਕ ਭਾਈ ਗੁਰਮਿੰਦਰ ਸਿੰਘ ਅੱਜ ਲਗਪਗ 10 ਮਹੀਨੇ ਬਾਅਦ ਪੰਜਾਬ ਲਈ ਰਵਾਨਾ ਹੋ ਗਏ।

    ਇਹ ਜੱਥਾ ਪਿਛਲੇ ਸਾਲ 24 ਅਕਤੂਬਰ ਨੂੰ ਨਿਊਜ਼ੀਲੈਂਡ ਦੇ ਪਹਿਲੇ ਗੁਰਦੁਆਰਾ ਸਾਹਿਬ ਟੀਰਾਪਾ ਹਮਿਲਟਨ ਵਿਖੇ ਸੇਵਾ ਕਰਨ ਪਹੁੰਚਿਆ ਸੀ। ਕੀਰਤਨ ਦੇ ਵਿਚ ਇਹ ਜੱਥਾ ਪਿਛਲੇ 20 ਸਾਲਾਂ ਤੋਂ ਸੀ। ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਮਾਡਲ ਟਾਊਨ ਪਟਿਆਲਾ (22 ਨੰਬਰ ਫਾਟਕ) ਤੋਂ ਇਲਾਵਾ ਇਹ ਜੱਥਾ ਡੁਬਈ, ਮਲੇਸ਼ੀਆ ਅਤੇ ਕੈਨੇਡਾ ਵਿਖੇ ਵੀ ਕੀਰਤਨ ਕਰ ਚੁੱਕਾ ਹੈ। ਇਸ ਰਾਗੀ ਜੱਥੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਵਤਨ ਵਾਪਿਸੀ ਦੇ ਲਈ ਵੱਡਾ ਸਹਿਯੋਗ ਦਿੱਤਾ। ਧਰਮ ਪ੍ਰਚਾਰ ਦੇ ਲਈ ਰਾਗੀ ਜੱਥਿਆਂ ਦਾ ਕਦੇ ਕਿਤੇ ਅਤੇ ਕਿਦੇ ਲੱਗਿਆ ਰਹਿੰਦਾ ਹੈ ਪਰ ਲਾਕ ਡਾਊਨ ਦੇ ਚਲਦਿਆਂ ਬਹੁਤ ਸਾਰੇ ਰਾਗੀ ਜੱਥੇ ਜਿੱਥੇ ਬਾਹਰਲੇ ਦੇਸ਼ਾਂ ਨੂੰ ਉਡਾਰੀ ਭਰਨ ਦੀ ਉਡੀਕ ਵਿਚ ਹਨ ਉਥੇ ਬਹੁਤ ਸਾਰੇ ਆਪਣੇ ਪਰਿਵਾਰਾਂ ਦੇ ਕੋਲ ਪਹੁੰਚਣ ਲਈ ਵੀ ਕਾਹਲੇ ਪਏ ਹਨ।

    LEAVE A REPLY

    Please enter your comment!
    Please enter your name here