ਜ਼ਿਲ੍ਹੇ ਦੀ ਪ੍ਰਾਪਤ ਰਿਪੋਰਟਾਂ ਅਨੁਸਾਰ ਅੱਜ ਇਕ ਹੋਰ ਪਾਜ਼ੇਟਿਵ ਰਿਪੋਰਟ ਆਈ, ਹੁਣ ਤੱਕ ਜ਼ਿਲ੍ਹੇ ਵਿੱਚੋ 6 ਰਿਪੋਰਟਾਂ ਆਈਆਂ ਪਾਜ਼ੇਟਿਵ !!

    0
    140

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਨੋਵੋਲ ਕਰੋਨਾ ਵਾਇਰਸ ਕੋਵਡ 19 ਦੇ ਸਬੰਧ ਵਿੱਚ ਅੱਜ ਜ਼ਿਲ੍ਹੇ ਦੀ ਪ੍ਰਾਪਤ ਰਿਪੋਰਟਾਂ ਅਨੁਸਾਰ ਅੱਜ ਇਕ ਹੋਰ ਪਾਜ਼ੇਟਿਵ ਰਿਪੋਰਟ ਆਈ ਹੈ ਤੇ ਹੁਣ ਤੱਕ ਜ਼ਿਲ੍ਹੇ ਵਿੱਚੋ 6 ਪਾਜ਼ੇਟਿਵ ਰਿਪੋਰਟਾਂ ਪ੍ਰਾਪਤ ਹੋਈਆ ਹਨ। ਹੁਣ ਤੱਕ 213 ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਸੈਂਪਲ ਲਏ ਗਏ ਜਿਨ੍ਹਾਂ ਵਿੱਚੋ 163 ਸੈਂਪਲ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋ ਚੁੱਕੀ ਹੈ ਅਜੇ 44 ਦੀ ਰਿਪੋਰਟ ਆਉਣੀ ਬਾਕੀ ਹੈ ਤੇ 1 ਦੀ ਮੌਤ ਹੋ ਚੁੱਕੀ ਹੈ ।

    ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ (58) ਪੁੱਤਰ ਮਹਾਂ ਸਿੰਘ ਪਿੰਡ ਪੈਸਰਾਂ ਬਲਾਕ ਪੋਸੀ ਨੂੰ 29 ਮਾਰਚ ਨੂੰ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਿਆ ਗਿਆ ਸੀ ਤੇ ਉਸੇ ਦਿਨ ਇਸ ਦੀ ਸੈਂਪਲ ਲਿਆ ਸੀ ਤੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਹੋਇਆ ਸੀ ਤੇ 1 ਅਪ੍ਰੈਲ ਨੂੰ ਇਸ ਹਾਲਤ ਨਾ ਠੀਕ ਹੋਣ ਕਰਕੇ ਇਸ ਨੂੰ ਮੈਡੀਕਲ ਕਾਲਜ ਅਮ੍ਰਿੰਤਸਰ ਵਿਖੇ ਰੈਫਰ ਕਰ ਦਿੱਤਾ ਸੀ ਪਰ ਇਸ ਅੱਜ ਦਾ ਸੈਂਪਲ ਪਾਜ਼ੇਟਿਵ ਆਇਆ ਹੈ । ਇਸ ਸਬੰਧ ਵਿੱਚ ਪਿੰਡ ਪੈਸਰਾਂ ਨੂੰ ਸੀਲ ਕਰ ਦਿੱਤਾਂ ਗਿਆ ਤੇ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾ ਕੇ ਇਸ ਜਾਇਜ਼ਾ ਲੈ ਰਹੀਆ ਹਨ ਤੇ ਪਿੰਡ ਵਿੱਚ ਆਉਣ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ ਤੇ ਪੁਲਿਸ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋ ਨਿਗਰਾਨੀ ਰੱਖੀ ਜਾ ਰਹੀ ਹੈ । ਇਸੇ ਸਬੰਧ ਵਿੱਚ ਪਿੰਡ ਵਿੱਚੋ 41 ਸੈਂਪਲ ਹਰਜਿੰਦਰ ਸਿੰਘ ਦੇ ਸਪੰਰਕ ਵਿੱਚ ਆਏ ਵਿਅਕਤੀਆਂ ਦੇ ਘਰ ਦੇ ਆਸ ਪਾਸ ਤੇ ਜਿਨ੍ਹਾਂ ਰਿਸ਼ਤੇਦਾਰਾ ਨੂੰ ਮਿਲਿਆ ਸੀ ਉਹਨਾਂ ਦੇ ਲਏ ਗਏ ਹਨ ।

    ਇਥੇ ਇਹ ਵੀ ਦੱਸਣਾ ਜਰੂਰੀ ਸੀ ਕਿ ਹਰਜਿੰਦਰ ਸਿੰਘ 13 ਮਾਰਚ ਨੂੰ ਆਪਣੀ ਭੈਣ , ਜੀਜਾ , ਤੇ ਦੋ ਭਾਣਜੀਆਂ ਨੂੰ ਦਿੱਲੀ ਏਅਰ ਪੋਰਟ ਲੈ ਕੇ ਆਇਆ ਸੀ ਜੋ ਇਗੰਲੈਡ ਤੋ ਪਰਤੇ ਸਨ । ਉਹ ਬਿਲੱਕੁਲ ਠੀਕ ਹਨ ਉਹਨਾਂ ਵਿੱਚ ਇਸ ਬਿਮਾਰੀ ਦਾ ਕੋਈ ਸਿਮਟਿਨ ਨਹੀ ਹੈ ਉਹਨਾਂ ਦੇ ਵੀ ਸੈਪਲ ਲਏ ਗਏ ਹਨ । ਪ੍ਰੈਸ ਰਾਹੀ ਲੋਕਾਂ ਨੂੰ ਉਹਨਾਂ ਅਪੀਲ ਕਰਦੇ ਹੋਏ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਤਾਂ ਜੋ ਕੋਰੋਨਾ ਵਾਇਰਸ ਦੀ ਲਾਗ ਤੋ ਸਮਾਜ ਅਤੇ ਦੋਸ਼ ਨੂੰ ਬਚਾਇਆ ਜਾ ਸਕੇ ।

    LEAVE A REPLY

    Please enter your comment!
    Please enter your name here