ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕੋਰੋਨਾ ਦਾ ਆਇਆ ਹੜ੍ਹ, ਲੋਕਾਂ ਅੰਦਰ ਸਹਿਮ ਦਾ ਮਾਹੌਲ : ਡੀਸੀ

    0
    191

    ਸ਼ਹੀਦ ਭਗਤ ਸਿੰਘ ਨਗਰ, ਜਨਗਾਥਾ ਟਾਇਮਜ਼ : (ਸਿਮਰਨ)

    ਸ਼ਹੀਦ ਭਗਤ ਸਿੰਘ ਨਗਰ : ਅੱਜ ਸਿਹਤ ਵਿਭਾਗ ਵੱਲੋਂ ਕਰੋਨਾ ਵਾਇਰਸ ਦੇ 117 ਵਿਅਕਤੀਆਂ ਦੇ ਸੈਂਪਲ ਰਿਪੋਰਟਾਂ ਆਉਂਣ 62 ਵਿਅਕਤੀਆਂ ਦੇ ਪੋਜ਼ੀਟਿਵ ਆਉਣ ਨਾਲ ਜ਼ਿਲੇ ਦੇ ਲੋਕਾਂ ਵਿੱਚ ਚਿੰਤਾ ਦੀ ਘਬਰਾਹਟ ਮੁੜ ਪੈਦਾ ਹੋਈ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦਸਿਆ ਕਿ ਪਾਜ਼ਿਟਿਵ ਆਏ ਵਿਅਕਤੀ ਗੁਰਦਾਸਪੁਰ, ਕਪੂਰਥਲਾ, ਨਵਾਂਸ਼ਹਿਰ ਰੋਪੜ੍ਹ , ਬਲਾਚੌਰ ਬੰਗਾ, ਜਾਡਲਾ, ਆਦਿ ਨਾਲ ਸਬੰਧਤ ਹਨ। ਉਨ੍ਹਾਂ ਨੇ ਕਿਹਾ ਕਿ ਨਾਂਦੇੜ ਸਾਹਿਬ ਹਜ਼ੂਰ ਸਾਹਿਬ, ਸ਼ਰਧਾਲੂਆਂ ਅਤੇ ਫੈਕਟਰੀਆਂ ਕਰਮੀਆਂ ਦੇ ਸੈਂਪਲ ਲੈਣ 242 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਅਕਤੀਆਂ ਨੂੰ ਬਹਿਰਾਮ ਅਤੇ ਰੈਲਮਾਜਰਾ ਆਈਸੋਲੇਸ਼ਨ ਵਾਰਡ ਵਿਚ ਇਕਾਂਤਵਾਸ ਰੱਖਿਆ ਹੋਇਆ ਸੀ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਰਜਿੰਦਰ ਪ੍ਰਸ਼ਾਦ ਭਾਟੀਆ ਦਸਿਆ ਕਿ ਭੇਜੇ ਗਏ ਸੈਂਪਲਾਂ ਵਿਚੋਂ 62 ਵਿਅਕਤੀਆਂ ਦੀਆਂ ਪਾਜ਼ਿਟਿਵ ਰਿਪੋਰਟਾਂ ਪਾਈਆਂ ਗਈਆਂ । ਉਨਾਂ ਨੇ ਕਿਹਾ ਕਿ ਪਾਜ਼ਿਟਿਵ ਵਿਅਕਤੀਆਂ ਨੂੰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਇਲਾਜ ਲਈ ਲਿਆਉਂਦਾ ਗਿਆ।ਇਸ ਖ਼ਬਰ ਨਾਲ਼ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚਿੰਤਾ ਹੋਰ ਵੱਧ ਗੲਆਂ। ਪਾਜ਼ਿਟਿਵ ਕੇਸਾਂ ਦੀ ਗਿਣਤੀ 66 ਹੋ ਗਈ ਹੈ।

    ਜ਼ਿਕਰਯੋਗ ਹੈ ਕਿ ਅੱਜ ਦੇ ਪਾਜ਼ਿਟਿਵ ਆਉਣ ਵਾਲੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ। ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਵਿੱਚ ਕਰਫ਼ਿਊ ਢਿੱਲ ‘ਤੇ ਲੋਕਾਂ ਦੀ ਸਿਹਤ ਸੁਰੱਖਿਆਤ ਰੱਖਣ ਅਤੇ ਤਾਲਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਗਿਆ।

    LEAVE A REPLY

    Please enter your comment!
    Please enter your name here