ਜ਼ਿਲ੍ਹਾ ਪੱਧਰ ‘ਤੇ ‘ਨੈਸ਼ਨਲ ਡੇਂਗੂ ਦਿਵਸ’ ਮਨਾਇਆ ਗਿਆ :

    0
    127

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ‘ਨੈਸ਼ਨਲ ਡੇਂਗੂ ਦਿਵਸ’ ਦੇ ਮੌਕੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਵਿਖੇ ਇਕ ਜਾਗਰੂਕਤਾ ਗਤੀ ਵਿਧੀਆ ਕਰਦੇ ਹੋਏ ਲੇਕਾਂ ਵਿੱਚ ਡੇਂਗੂ ਬਿਮਾਰੀ ਦੇ ਬਾਰੇ ਜਾਗਰੂਕਤਾ ਸਮਗਰੀ ਵੱਡੀ ਗਈ ਅਤੇ ਵੈਕਟਰਬੋਰਨ ਬਿਮਾਰੀਆਂ ਬਾਰੇ ਸਿਹਤ ਨੁਮਾਇਸ ਲਗਾ ਕੇ ਜਾਗਰੂਕਤਾ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ।

    ਇਸ ਮੋਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਡੇਗੂ ਜਾਗਰੂਕਤਾ ਪੈਫਲਿਟ ਅਤੇ ਕੋਰੋਨਾ ਨਾਲ ਸੰਬੰਧਿਤ ਸਿਖਿਅਕ ਸਮਗਰੀ ਜਾਰੀ ਕਰਦੇ ਹੋਏ ਹਸਪਤਾਲ ਪੁਹੰਚੇ ਮਰੀਜਾਂ ਅਤੇ ਲੋਕਾਂ ਵਿੱਚ ਵੰਡੀ ਗਈ। ਇਸ ਮੌਕੇ ਉਹਨਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ,ਸਿਵਲ ਹਸਪਤਾਲ ਦੇ ਇੰ, ਐੱਸ.ਐੱਮ . ਉ. ਡਾ. ਜਸਵਿੰਦਰ ਸਿੰਘ ਅਤੇ ਨਮਿਤਾ ਘਈ, ਡਾ ਗੁਲਵਿੰਦਰ ਸਿੰਘ, ਜ਼ਿਲ੍ਹਾ ਐਪੀਡੀਮੋਲਜਿਸਟ ਡਾ. ਸ਼ਲੇਸ਼ ਕੁਮਾਰ, ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫ਼ਸਰ ਗੁਰਜੀਸ਼ ਕੋਰ , ਅਤੇ ਅਮਨਦੀਪ ਸਿੰਘ, ਅਤੇ ਪੀ ਏ ਸਤਪਾਲ ਆਦਿ ਹਾਜ਼ਿਰ ਸਨ।

    ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਲੋਕਾਂ ਨੂੰ ਡੇਂਗੂ ਬਿਮਾਰੀ ਫੈਲਣ ਦੇ ਕਾਰਨ, ਲੱਛਣ, ਅਤੇ ਸਾਵਧਾਨੀਆਂ ਬਾਰੇ ਦੱਸਦੇ ਹੋਏ ਹਫ਼ਤੇ ਦਾ ਇਕ ਦਿਨ ਹਰੇਕ ਸ਼ੁਕਰਵਾਰ ਨੂੰ ਖੁਸ਼ਕ ਦਿਵਸ ਵਜੋਂ ਮਨਾ ਕੇ ਮੱਛਰ ਦੇ ਲਾਰਵਾ ਨੂੰ ਨਸ਼ਟ ਕਰਨ ਬਾਰੇ ਦੱਸਿ । ਉਹਨਾਂ ਨੇ ਦੱਸਿਆ ਕਿ ਗਰਮੀ ਦੇ ਵੱਧਣ ਅਤੇ ਮੀਹ ਪੈਣ ਦੇ ਨਾਲ ਮੱਛਰਾਂ ਦਾ ਬਹੁਤਾਤ ਹੋ ਜਾਦੀ ਹੈ ਅਤੇ ਡੇਂਗੂ ਬਿਮਾਰੀ ਫਲਾਉਣ ਵਾਲਾ ਮੱਛਰ ਇਹਨਾਂ ਪਾਣੀ ਸੋਮਿਆ ਤੇ ਪਣਕ ਕੇ ਇਹ ਬਿਮਾਰੀ ਇਕ ਦੂਜੇ ਤੋਂ ਦੂਸਰੇ ਵਿਅਕਤੀ ਤੱਕ ਫੈਲਾਉਦਾ ਹੈ। ਇਸ ਲਈ ਜ਼ਰੂਰੀ ਕਿ ਸਾਨੂੰ ਆਪਣੇ ਘਰ ਦੇ ਗਮਲਿਆਂ, ਛੱਤਾਂ ਤੇ ਪਏ ਸਮਾਨ, ਕੂਲਰਾ ਦਾ ਪਾਣੀ ਅਤੇ ਘਰਾਂ ਦੇ ਆਸ-ਪਾਸ ਖੜੇ ਪਾਣੀ ਨੂੰ ਸਮੇਂ-ਸਮੇਂ ਸਿਰ ਨਸ਼ਟ ਕਰਕੇ ਖੇਤਰ ਸਾਫ਼ ਰੱਖਿਆ ਜਾਵੇ।

    ਇਸ ਮੌਕੇ ਜਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲੇਸ਼ ਕੁਮਾਰ ਨੇ ਦੱਸਿਆ ਕਿ ਡੇਂਗੂ ਹੋਣ ਦੇ ਲੱਛਣ ਜਿਵੇਂ ਤੇਜ਼ ਬੁਖ਼ਾਰ, ਮਾਸ ਪੇਸ਼ੀਆੰ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਹੁਦੇ ਹਨ ਅਤੇ ਜੇਕਰ ਇਹ ਲੱਛਣ ਕਿਸੇ ਵਿਆਕਤੀ ਵਿੱਚ ਪਾਏ ਜਾਦੇ ਹਨ ਤਾਂ ਉਸ ਨੂੰ ਨਜ਼ਦੀਕੀ ਸਿਹਤ ਸੰਸਥਾਂ ਤੋ ਆਪਣੀ ਜਾਂਚ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਸਾਰੀਆ ਸਰਕਾਰੀ ਸਿਹਤ ਸੰਸਥਾਵਾ ਵਿੱਚ ਇਸ ਦਾ ਇਲਾਜ ਮੁਫ਼ਤ ਹੁੰਦਾ ਹੈ।

    LEAVE A REPLY

    Please enter your comment!
    Please enter your name here