ਮੌਸਮ ਬਣਿਆ ਕਿਸਾਨਾਂ ਲਈ ਨਵੀਂ ਮੁਸੀਬਤ :

    0
    138

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ‘ਚ ਵੀਰਵਾਰ ਮੌਸਮ ਦੀ ਲਈ ਕਰਵਟ ਕਿਸਾਨਾਂ ਨੂੰ ਮਹਿੰਗੀ ਪਈ। ਦਰਅਸਲ ਮੀਂਹ ਕਾਰਨ ਮੰਡੀਆਂ ‘ਚ ਕਣਕ ਭਿੱਜਣ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਗਏ। ਸੂਬੇ ਭਰ ਦੀਆਂ ਮੰਡੀਆਂ ‘ਚ 20,16000 ਮੀਟ੍ਰਿਕ ਟਨ ਕਣਕ ਅਜੇ ਲਿਫਟਿੰਗ ਦੇ ਇੰਤਜ਼ਾਰ ‘ਚ ਹੈ। ਸਰਕਾਰੀ ਖ਼ਰੀਦ ਏਜੰਸੀ ਪਨਗ੍ਰੇਨ ਦੇ 6.32 ਲੱਖ ਐਮਟੀ ਤੋਂ ਵੱਧ ਕਣਕ ਦੀ ਲਿਫਟਿੰਗ ਨਹੀਂ ਹੋਈ।

    ਕਣਕ ਦੀ ਖ਼ਰੀਦ ਲਈ ਸਰਕਾਰ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ ਜੋ ਕੋਖਲੇ ਸਾਬਤ ਹੋਏ। ਮੰਡੀਆਂ ‘ਚ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਅਕਸਰ ਨੁਕਸਾਨ ਕਿਸਾਨਾਂ ਦਾ ਹੁੰਦਾ ਹੈ। ਬਾਰਸ਼ ਨਾਲ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਫਿਰੋਜ਼ਪੁਰ ਤੇ ਹੁਸ਼ਿਆਰਪੁਰ ਸਮੇਤ ਕਈ ਜ਼ਿਲ੍ਹਿਆਂ ‘ਚ ਕਣਕ ਭਿੱਜਣ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।

    ਸੂਬੇ ‘ਚ 22 ਜ਼ਿਲ੍ਹਿਆਂ ਦੀਆਂ ਮੰਡੀਆਂ ‘ਚ 13 ਮਈ ਤਕ 131 ਲੱਖ, 69 ਹਜ਼ਾਰ, 683 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਵੱਖ-ਵੱਖ ਏਜੰਸੀਆਂ ਤੇ ਨਿੱਜੀ ਵਰਗ ਵੱਲੋਂ ਕੀਤੀ ਜਾ ਚੁੱਕੀ ਹੈ।

    LEAVE A REPLY

    Please enter your comment!
    Please enter your name here