ਜ਼ਮੀਨ ਨੇ ਪੁਵਾਇਆ ਭਰਾਵਾਂ ‘ਚ ਪੁਵਾੜਾ, ਇੱਕ ਹੀ ਘਰ ‘ਚ ਵਿਛੀਆਂ ਲਾਸ਼ਾਂ !

    0
    116

    ਬਰਨਾਲਾ, ਜਨਗਾਥਾ ਟਾਇਮਜ਼ : (ਸਿਮਰਨ)

    ਬਰਨਾਲਾ : ਬਰਨਾਲਾ ਅਧੀਨ ਆਉਂਦੇ ਪਿੰਡ ਰੂੜੇਕੇ ਕਲਾਂ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਇਕ ਵਿਅਕਤੀ ਵੱਲੋਂ ਚਲਾਈ ਗੋਲੀ ਨਾਲ 2 ਸਕੇ ਭਰਾਵਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਦੋਸ਼ੀ ਫ਼ਰਾਰ ਦੱਸਿਆ ਜਾ ਰਿਹਾ ਹੈ।

    ਮਿਲੀ ਜਾਣਕਾਰੀ ਮੁਤਾਬਿਕ ਕਰਮਜੀਤ ਸਿੰਘ ਉਰਫ਼ ਲੋਗੜੀ ਦਾ ਜ਼ਮੀਨ ਨੂੰ ਲੈ ਕੇ ਆਪਣੇ ਆਪਣੇ ਚਚੇਰੇ ਭਰਾਵਾਂ ਨਾਲ ਝਗੜਾ ਚੱਲ ਰਿਹਾ ਸੀ। ਇਹ ਮਾਮਲਾ ਉਸ ਵਕਤ ਜ਼ਿਆਦਾ ਭੱਖਿਆ, ਜਦੋਂ ਜ਼ਮੀਨ ਦੀ ਵੱਟ ਨੂੰ ਲੈ ਕੇ ਕਰਮਜੀਤ ਸਿੰਘ ਦਾ ਆਪਣੇ ਚਾਚੇ ਦੇ ਪੁੱਤਰਾਂ ਲੱਖਾ ਸਿੰਘ ਅਤੇ ਬਿੱਟੂ ਸਿੰਘ ਨਾਲ ਉਸਦਾ ਝਗੜਾ ਹੋ ਗਿਆ ‘ਤੇ ਗੱਲ ਖ਼ੂਨ-ਖ਼ਰਾਬੇ ਤੱਕ ਪੁਹੰਚ ਗਈ।

    ਜਿਸ ਤੋਂ ਬਾਅਦ ਕਰਮਜੀਤ ਸਿੰਘ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਚਚੇਰੇ ਭਰਾਵਾਂ ‘ਤੇ ਫਾਇਰਿੰਗ ਕਰ ਦਿੱਤੀ। ਜਿਸ ਦੌਰਾਨ ਬਿੱਟੂ ਸਿੰਘ ਨੇ ਮੌਕੇ ‘ਤੇ ਹੀ ਦਮ ਤੋੜ੍ਹ ਦਿੱਤਾ ‘ਤੇ ਦੂਸਰੇ ਭਰਾ ਲੱਖਾ ਸਿੰਘ ਨੂੰ ਜਦੋਂ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਾਸਤੇ ‘ਚ ਉਸਦੀ ਵੀ ਮੌਤ ਹੋ ਗਈ।

    ਦੱਸਿਆ ਜਾਂਦਾ ਹੈ ਕਿ ਗੋਲੀ ਮਾਰਨ ਵਾਲਾ ਮੁਲਜ਼ਮ ਹਾਲੇ ਤੱਕ ਫ਼ਰਾਰ ਹੈ। ਪੁਲਿਸ ਨੇ ਸਾਰੇ ਮਾਮਲੇ ਦੀ ਕਾਰਵਾਈ ਕਰ ਰਹੀ ਹੈ। ਰੂੜਕੇ ਕਲਾਂ ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਧਿਰ ਦੇ ਬਿਆਨਾ ਦੇ ਆਧਾਰ ‘ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here